ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ: ਮਹਾਰਾਸ਼ਟਰ ਦੀ ਪਹਿਲੀ ਮਹਿਲਾ ਡਿਪਟੀ ਸੀਐੱਮ ਵਜੋਂ ਸਹੁੰ

ਨਿਊਜ਼ ਪੰਜਾਬ

31 ਜਨਵਰੀ 2026

ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਅੱਜ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਡਿਪਟੀ ਸੀਐੱਮ ਬਣ ਗਈ। ਰਾਜਪਾਲ ਆਚਾਰੀਆ ਦੇਵਵਰਤ ਨੇ ਲੋਕ ਭਵਨ ਵਿਚ ਸੁਨੇਤਰਾ ਨੂੰ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਲਗਭਗ 12 ਮਿੰਟ ਤੱਕ ਚੱਲਿਆ। ਸ਼ਰਦ ਪਵਾਰ ਇਸ ਸਮਾਰੋਹ ਵਿਚ ਨਹੀਂ ਪਹੁੰਚੇ।

ਦੱਸ ਦੇਈਏ ਕਿ ਸੁਨੇਤਰਾ ਨੂੰ ਪਾਰਟੀ ਨੇਤਾ ਚੁਣੇ ਜਾਣ ਲਈ NCP ਵਿਧਾਇਕ ਦਲ ਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਦੀ ਵਿਧਾਨ ਭਵਨ ਵਿਚ ਬੈਠਕ ਬੁਲਾਈ ਗਈ ਸੀ। ਉਥੇ ਦਿਲੀਪ ਵਲਸੇ ਪਾਟਿਲ ਨੇ ਉਨ੍ਹਾਂ ਕੋਲ ਪ੍ਰਸਤਾਵ ਰੱਖਿਆ। ਡਿਪਟੀ ਸੀਐੱਮ ਦੀ ਸਹੁੰ ਚੁੱਕਣ ਤੋਂ ਪਹਿਲਾਂ ਸੁਨੇਤਰਾ ਨੇ ਰਾਜ ਸਭਾ ਦੇ ਸਾਂਸਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਜੀਤ ਪਵਾਰ ਦੀ 28 ਜਨਵਰੀ ਨੂੰ ਬਾਰਾਮਤੀ ਵਿਚ ਪਲੇਨ ਕ੍ਰੈਸ਼ ਵਿਚ ਮੌਤ ਦੇ ਬਾਅਦ ਡਿਪਟੀ ਸੀਐੱਮ ਅਹੁਦਾ ਖਾਲੀ ਹੋ ਗਿਆ ਸੀ।