ਪੰਜਾਬ ਵਿੱਚ 29 ਜਨਵਰੀ ਨੂੰ ਬੱਦਲ, ਹਲਕਾ ਮੀਂਹ ਅਤੇ ਠੰਢ ਤਿੰਨੇ ਅਸਰ ਵੇਖਣ ਨੂੰ ਮਿਲਣਗੇ। ਮਾਲਵਾ ਖੇਤਰ ਵਿੱਚ ਠੰਢ ਹੋਰ ਵਧੇਗੀ। – ਧੁੰਦ ਵਧੇਰੇ
ਚੰਡੀਗੜ੍ਹ, 28 ਜਨਵਰੀ- ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। INSAT-3DS ਸੈਟੇਲਾਈਟ ਦੀ ਇੰਫ੍ਰਾਰੈਡ ਤਸਵੀਰਾਂ ਅਤੇ ਮੌਸਮ ਵਿਭਾਗ (IMD) ਦੇ ਤਾਜ਼ਾ ਅੰਕੜਿਆਂ ਮੁਤਾਬਕ, ਪੱਛਮੀ ਗੜਬੜੀ ਹੁਣ ਪੂਰਬ ਅਤੇ ਉੱਤਰੀ-ਪੂਰਬ ਵੱਲ ਅੱਗੇ ਵੱਧ ਰਹੀ ਹੈ, ਜਿਸ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬੱਦਲਾਂ ਅਤੇ ਹਲਕੇ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ।
ਸੈਟੇਲਾਈਟ ਤਸਵੀਰਾਂ ਵਿੱਚ ਪੰਜਾਬ ਅਤੇ ਨੇੜਲੇ ਪਹਾੜੀ ਖੇਤਰਾਂ ਉੱਤੇ ਉੱਚੀ ਉਚਾਈ ਵਾਲੇ ਠੰਢੇ ਬੱਦਲ (High Clouds) ਸਪਸ਼ਟ ਨਜ਼ਰ ਆ ਰਹੇ ਹਨ, ਜੋ ਮੌਸਮ ਵਿੱਚ ਅਚਾਨਕ ਬਦਲਾਅ ਦਾ ਸੰਕੇਤ ਦੇ ਰਹੇ ਹਨ।
29 ਜਨਵਰੀ: ਪੰਜਾਬ ’ਚ ਕਿੱਥੇ ਕਿਹੋ ਜਿਹਾ ਮੌਸਮ?
* ਮਾਝਾ ਖੇਤਰ
ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ
– ਸਵੇਰੇ ਤੋਂ ਬੱਦਲ
– ਕਿਤੇ-ਕਿਤੇ ਹਲਕਾ ਮੀਂਹ ਜਾਂ ਬੂੰਦਾਬਾਂਦੀ
– ਪਹਾੜੀ ਇਲਾਕਿਆਂ ਨੇੜੇ ਠੰਢ ਵਧਣ ਦੀ ਸੰਭਾਵਨਾ
* ਦੋਆਬਾ ਖੇਤਰ
ਜਲੰਧਰ, ਹੁਸ਼ਿਆਰਪੁਰ, ਕਪੂਰਥਲਾ
– ਬੱਦਲ ਛਾਏ ਰਹਿਣਗੇ
– ਮੀਂਹ ਦੀ ਸੰਭਾਵਨਾ ਘੱਟ
– ਸਵੇਰੇ ਧੁੰਦ ਦਾ ਅਸਰ
ਮਾਲਵਾ ਖੇਤਰ
ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ
– ਮੌਸਮ ਖੁਸ਼ਕ
– ਬੱਦਲ ਰਹਿਣਗੇ
– ਰਾਤ ਨੂੰ ਠੰਢ ਅਤੇ ਕੋਲਡ ਵੇਵ ਵਰਗੀ ਸਥਿਤੀ
ਸੈਟੇਲਾਈਟ (IR 10.8µm) ਮੁਤਾਬਕ :
Western Disturbance ਹੁਣ ਕਮਜ਼ੋਰ ਹੋ ਰਿਹਾ, ਉੱਚੇ ਬਹੁਤ ਠੰਡੇ ਬੱਦਲ (ਚਿੱਟੇ/ਚਮਕੀਲੇ) ਪੂਰਬੀ ਹਿਮਾਲਿਆ, ਅਰੁਣਾਚਲ–ਅਸਾਮ ਵੱਲ ਸਰਕ ਗਏ
ਪੰਜਾਬ ਉੱਤੇ ਹੁਣ ਉੱਚਾਈ ਵਾਲੇ ਬੱਦਲ ਨਹੀਂ, ਸਗੋਂ ਹੇਠਲੇ/ਪਤਲੇ ਬੱਦਲ
🌫️ Low cloud + surface cooling
ਰਾਤ ਨੂੰ ਤਾਪਮਾਨ ਤੇਜ਼ੀ ਨਾਲ ਘਟ ਰਿਹਾ
ਪਰ ਅਜੇ ਪੰਜਾਬ ਲਈ ਮੀਂਹ ਵਾਲੀ ਸਥਿਤੀ ਨਹੀਂ
ਮੀਂਹ/ਤੂਫਾਨ ਦੀ ਸੰਭਾਵਨਾ ਘੱਟ ਹੋਈ
,* ਧੁੰਦ ਦੀ ਸੰਭਾਵਨਾ ਕਾਫੀ ਵਧੀ, IMD ਵੱਲੋਂ ਜ਼ਾਰੀ ਸੂਚਨਾ 
—ਇਸ ਨਕਸ਼ੇ ਮੁਤਾਬਕ ਮੌਸਮ ਵਿਭਾਗ (IMD) 29 ਜਨਵਰੀ 2026 ਨੂੰ ਪੂਰੇ ਪੰਜਾਬ ਵਿੱਚ ਧੁੰਦ/ਸੰਘਣੀ ਧੁੰਦ ਦੀ ਸਥਿਤੀ ਦਿਖਾ ਰਿਹਾ ਹੈ।
29 ਜਨਵਰੀ: ਸਾਰੇ ਪੰਜਾਬ ਵਿੱਚ ਧੁੰਦ ਦਾ ਅਲਰਟ :
Yellow Alert (ਸਾਵਧਾਨੀ) ਜ਼ਿਆਦਾਤਰ ਪੰਜਾਬ ਲਈ
Dense Fog
ਸਮਾਂ (Most Affected Timing)
ਰਾਤ 11 ਵਜੇ ਤੋਂ → ਸਵੇਰ 10–11 ਵਜੇ ਤੱਕ
ਦੁਪਹਿਰ ਤੋਂ ਬਾਅਦ ਧੁੰਦ ਹੌਲੀ-ਹੌਲੀ ਘਟੇਗੀ, ਪਰ ਬੱਦਲ ਛਾਏ ਰਹਿਣਗੇ
ਕਿਹੜੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ?
– ਮਾਲਵਾ
ਲੁਧਿਆਣਾ, ਪਟਿਆਲਾ, ਬਠਿੰਡਾ, ਮਾਨਸਾ, ਮੋਗਾ, ਫ਼ਿਰੋਜ਼ਪੁਰ
ਸੰਘਣੀ ਧੁੰਦ + ਠੰਢ
– ਦੋਆਬਾ
ਜਲੰਧਰ, ਕਪੂਰਥਲਾ, ਹੋਸ਼ਿਆਰਪੁਰ, ਨਵਾਂਸ਼ਹਿਰ
ਧੁੰਦ + ਘੱਟ ਵਿਜ਼ੀਬਿਲਟੀ
– ਮਾਝਾ
ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ
ਧੁੰਦ, ਕਿਤੇ ਕਿਤੇ ਬਹੁਤ ਘੱਟ ਦਿੱਖ
