ਤਿਰੰਗੇ ਦਾ ਕੇਸਰਿਆ ਰੰਗ ਕੁਰਬਾਨੀ, ਚਿੱਟਾ ਰੰਗ ਸ਼ਾਂਤੀ ਅਤੇ ਹਰਾ ਰੰਗ ਹਰਿਆਲੀ ਦਾ ਪ੍ਰਤੀਕ : ਜਤਿੰਦਰਾ ਮਿੱਤਲ
ਲੁਧਿਆਣਾ। ਜ਼ਿਲ੍ਹਾ ਭਾਜਪਾ ਵਿਧਾਨ ਸਭਾ ਪੂਰਬੀ ਚ ਗਣਤੰਤਰ ਦਿਵਸ ਸਥਾਨਕ ਚੰਡੀਗੜ ਰੋਡ ਸਥਿਤ ਫੋਕਲ ਪੁਆਇੰਟ ਮੰਡਲ ਵਲੋਂ ਮਨਾਇਆ ਗਿਆ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਜਤਿੰਦਰ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਅਤੇ ਰਾਸ਼ਟਰੀ ਝੰਡਾ ਲਹਿਰਾ ਕੇ ਸਲਾਮੀ ਦਿੱਤੀ। ਜਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਮਿੱਤਲ ਨੇ ਹਾਜਰ ਜਨਸਮੂਹ ਨੂੰ 77ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਰਾਸ਼ਟਰੀ ਝੰਡਾ, ਤਿਰੰਗਾ ਝੰਡਾ ਭਾਰਤ ਦਾ ਮਾਣ ਹੈ। ਤਿਰੰਗੇ ਦੇ ਤਿੰਨ ਰੰਗਾਂ ਵਿੱਚੋਂ ਕੇਸਰਿਆ ਰੰਗ ਕੁਰਬਾਨੀ ਦਾ ਪ੍ਰਤੀਕ ਹੈ। ਸਫੇਦ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਅਤੇ ਹਰਾ ਰੰਗ ਹਰਿਆਲੀ ਦਾ ਪ੍ਰਤੀਕ ਹੈ। ਉਨ੍ਹਾਂ ਭਾਰਤ ਮਾਤਾ ਦੇ ਚਰਨਾਂ ’ਚ ਪ੍ਰਣਾਮ ਕਰਦਿਆਂ ਕਿਹਾ ਕਿ ਹਜ਼ਾਰਾਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੇ ਭਾਰਤੀ ਸੰਵਿਧਾਨ ਦੇ ਸਤਿਕਾਰ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਹਵਾ ਵਿੱਚ ਲਹਿਰਾਉਂਦੇ ਤਿਰੰਗੇ ਝੰਡੇ ਵੱਲ ਇਸ਼ਾਰਾ ਕਰਦਿਆਂ ਉਹਨਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ਨੂੰ ਵਿਸ਼ਵ ਆਗੂ ਬਣਾਉਣ ਵੱਲ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆ ਕਿਹਾ ਰਾਸ਼ਟਰੀ ਝੰਡੇ ਦੀ ਛਤਰ-ਛਾਇਆ ਹੇਠ ਅਸੀਂ ਇੱਕ ਨਵੇਂ ਅਤੇ ਸਮਰੱਥ ਭਾਰਤ ਦੇ ਨਿਰਮਾਣ ਵੱਲ ਕਦਮ ਵਧਾ ਰਹੇ ਹਾਂ। ਮਿੱਤਲ ਨੇ ਗਣਤੰਤਰ ਦਿਵਸ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੰਵਿਧਾਨ ਦੇ ਆਦਰਸ਼ਾਂ ਨੇ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ’ਤੇ ਜਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਨਵਲ ਜੈਨ, ਡਾ.ਨਿਰਮਲ ਨਈਅਰ, ਲੱਕੀ ਸ਼ਰਮਾ, ਸੁਖਦੇਵ ਸਿੰਘ ਗਿੱਲ, ਲੀਨਾ ਤਪਾਡੀਆ, ਸੁਖਜੀਵ ਬੇਦੀ, ਧਰਮਿੰਦਰ ਸ਼ਰਮਾ, ਸਾਬਿਰ ਹੁਸੈਨ, ਵਿਪਨ ਵਿਾਨਇਕ, ਵਰਿੰਦਰ ਸਹਿਗਲ, ਡੌਲੀ ਗੋਸਾਈਂ, ਜਸਦੇਵ ਤਿਵਾੜੀ , ਸੁਰੇਸ਼ ਮਿਗਲਾਨੀ, ਰਾਜੇਸ਼ ਸਹਿਗਲ , ਰੋਮੀ ਮਲਹੋਤਰਾ , ਰਵੀ ਚੌਰਸੀਆ , ਅਮਿਤ ਰਾਏ , ਪ੍ਰਮੋਦ ਕੁਮਾਰ , ਹਰਬੰਸ ਸਿੰਘ ਸਲੂਜਾ, ਅੰਕੁਰ ਵਰਮਾ, ਵਿਨੋਦ ਰਾਣਾ, ਸੁਰੇਸ਼ ਅਗਰਵਾਲ, ਅਨਿਲ ਮਿੱਤਲ ਜਤਿੰਦਰ ਗੋਰਿਅਨ, ਅਨਿਲ ਭਾਰਦਵਾਜ, ਪਿੰਕੂ ਸ਼ਰਮਾ , ਵਿੱਕੀ ਰਾਣਾ, ਲਲਨ ਮਿਸ਼ਰਾ, ਮੁੰਨਾ ਬਾਬਾ, ਪ੍ਰਵੀਨ ਚੋਪੜਾ , ਐਡਵੋਕੇਟ ਲਵਪ੍ਰੀਤ ਹੀਰ ਤੇ ਹੋਰ ਆਗੂ ਤੇ ਵਰਕਰ ਵੀ ਹਾਜਰ ਸਨ।
