ਮੌਸਮ ਵਿਭਾਗ ਅਨੁਸਾਰ ਇਹ ਸਿਸਟਮ ਅਗਲੇ 24 ਘੰਟਿਆਂ ਦੌਰਾਨ ਪੂਰਬ ਵੱਲ ਸਰਕਦਾ ਰਹੇਗਾ, ਜਿਸ ਨਾਲ ਪੰਜਾਬ ਅਤੇ ਨੇੜਲੇ ਰਾਜਾਂ ਵਿੱਚ ਮੌਸਮ ਬਦਲਿਆ ਰਹੇਗਾ।
ਚੰਡੀਗੜ੍ਹ – ਅੱਜ 27 ਜਨਵਰੀ ਨੂੰ ਉੱਤਰ ਭਾਰਤ ਦੇ ਮੌਸਮ ’ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ISRO ਦੇ INSAT-3DS ਸੈਟੇਲਾਈਟ (Thermal Infrared) ਅਨੁਸਾਰ ਇਕ ਮਜ਼ਬੂਤ Western Disturbance ਪਾਕਿਸਤਾਨ ਅਤੇ ਅਫਗਾਨਿਸਤਾਨ ਵੱਲੋਂ ਹਿਲਦਾ ਹੋਇਆ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਉੱਤਰੀ ਹਿੱਸਿਆਂ ਵੱਲ ਵੱਧ ਰਿਹਾ ਹੈ।
ਸੈਟੇਲਾਈਟ ਤਸਵੀਰਾਂ ਵਿੱਚ ਸੰਘਣੇ ਅਤੇ ਉੱਚੇ ਬੱਦਲ ਸਪਸ਼ਟ ਦਿਖ ਰਹੇ ਹਨ, ਜੋ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਲਈ ਅਨੁਕੂਲ ਸਥਿਤੀ ਬਣਾਉਂਦੇ ਹਨ।
ਪੰਜਾਬ ’ਚ ਕੀ ਰਹੇਗਾ ਅਸਰ
ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰ ਤੋਂ ਆਸਮਾਨ ’ਚ ਬੱਦਲ ਛਾਏ ਹੋਏ ਹਨ ।
ਮਾਲਵਾ, ਦੋਆਬਾ ਅਤੇ ਮਾਝਾ ਖੇਤਰਾਂ ਵਿੱਚ ਦਰਮਿਆਨਾ ਭਾਰੀ ਮੀਂਹ ਪੈ ਰਿਹਾ ਜਾਂ ਪਏਗਾ ।
ਕੁਝ ਥਾਵਾਂ ’ਤੇ ਤੇਜ਼ ਹਵਾ ਅਤੇ ਬੱਦਲਾਂ ਦੀ ਗੜਗੜਾਹਟ ਵੀ ਹੋਵੇ ਗੀ ।
ਤਾਪਮਾਨ ਵਿੱਚ ਹਲਕੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਠੰਢ ਵਧੇਗੀ।
ਪਹਾੜੀ ਇਲਾਕਿਆਂ ਦੀ ਸਥਿਤੀ
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਸ Western Disturbance ਕਾਰਨ
ਦਰਮਿਆਨੀ ਤੋਂ ਭਾਰੀ ਬਰਫ਼ਬਾਰੀ
ਉੱਚੇ ਇਲਾਕਿਆਂ ਵਿੱਚ ਯਾਤਰਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਇਹ ਸਿਸਟਮ ਅਗਲੇ 24 ਘੰਟਿਆਂ ਦੌਰਾਨ ਪੂਰਬ ਵੱਲ ਸਰਕਦਾ ਰਹੇਗਾ, ਜਿਸ ਨਾਲ ਪੰਜਾਬ ਅਤੇ ਨੇੜਲੇ ਰਾਜਾਂ ਵਿੱਚ ਮੌਸਮ ਬਦਲਿਆ ਰਹੇਗਾ।
ਮੌਸਮ ਵਿਭਾਗ (IMD) ਅਤੇ ਤਾਜ਼ਾ ਸੈਟੇਲਾਈਟ ਤਸਵੀਰਾਂ ਮੁਤਾਬਕ ਇਹ ਸਿਸਟਮ ਪੂਰਬ ਵੱਲ ਵਧ ਰਿਹਾ ਹੈ, ਜਿਸ ਕਾਰਨ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਡੇ ਹਿੱਸੇ ਮੀਂਹ ਦੀ ਚਪੇਟ ’ਚ ਰਹਿ ਸਕਦੇ ਹਨ।
ਮਾਲਵਾ ਖੇਤਰ ਦੇ ਕੁਝ ਇਲਾਕਿਆਂ, ਖਾਸ ਕਰਕੇ ਲੁਧਿਆਣਾ ਬੈਲਟ ਵਿੱਚ ਸਵੇਰ ਤੋਂ ਹੀ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਮਾਝਾ ਅਤੇ ਦੋਆਬਾ ਵੱਲੋਂ ਬੱਦਲਾਂ ਦੀ ਸੰਘਣੀ ਪਰਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
IMD Nowcast ਕੀ ਕਹਿੰਦਾ ਹੈ?
ਮੌਸਮ ਵਿਭਾਗ ਦੇ Nowcast ਅਨੁਸਾਰ:
ਕੁਝ ਜ਼ਿਲ੍ਹਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ
ਕੁਝ ਥਾਵਾਂ ’ਤੇ ਗੜਗੜਾਹਟ ਅਤੇ ਤੇਜ਼ ਹਵਾ (30–40 km/h)
ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਅਸਰ ਹੋਰ ਵੱਧ
Punjab District-wise Rain Timing (ਅਗਲੇ 24 ਘੰਟੇ)
– ਮਾਝਾ ਖੇਤਰ
ਪਠਾਨਕੋਟ: ਸਵੇਰ 6–9 ਵਜੇ (ਮੀਂਹ + ਗੜਗੜਾਹਟ)
ਗੁਰਦਾਸਪੁਰ: ਸਵੇਰ 7–10 ਵਜੇ
ਅੰਮ੍ਰਿਤਸਰ: ਸਵੇਰ 8–11 ਵਜੇ
ਤਰਨਤਾਰਨ: ਸਵੇਰ 9–12 ਵਜੇ
– ਦੋਆਬਾ ਖੇਤਰ
ਹੁਸ਼ਿਆਰਪੁਰ: ਸਵੇਰ 9–12 ਵਜੇ
ਜਲੰਧਰ: ਦੁਪਹਿਰ 11–2 ਵਜੇ
ਕਪੂਰਥਲਾ: ਦੁਪਹਿਰ 12–3 ਵਜੇ
ਨਵਾਂਸ਼ਹਿਰ: ਦੁਪਹਿਰ 1–4 ਵਜੇ
– ਮਾਲਵਾ (ਕੇਂਦਰੀ)
ਲੁਧਿਆਣਾ: ਮੀਂਹ ਜਾਰੀ / ਸਵੇਰ 7–11 ਵਜੇ
ਪਟਿਆਲਾ: ਸਵੇਰ 10–1 ਵਜੇ
ਸੰਗਰੂਰ: ਦੁਪਹਿਰ 12–3 ਵਜੇ
ਮਲੇਰਕੋਟਲਾ: ਦੁਪਹਿਰ 1–4 ਵਜੇ
– ਮਾਲਵਾ (ਦੱਖਣ-ਪੱਛਮੀ)
ਬਠਿੰਡਾ: ਦੁਪਹਿਰ 2–5 ਵਜੇ
ਮਾਨਸਾ: ਦੁਪਹਿਰ 3–6 ਵਜੇ
ਫਿਰੋਜ਼ਪੁਰ: ਦੁਪਹਿਰ 1–4 ਵਜੇ
ਫਾਜ਼ਿਲਕਾ: ਸ਼ਾਮ 4–7 ਵਜੇ
ਫਰੀਦਕੋਟ: ਦੁਪਹਿਰ 2–5 ਵਜੇ
ਉੱਤਰੀ / ਪਹਾੜੀ ਲੱਗਦੇ ਇਲਾਕੇ
ਮੋਹਾਲੀ: ਸਵੇਰ 10–1 ਵਜੇ
ਰੋਪੜ: ਸਵੇਰ 9–12 ਵਜੇ (ਹਵਾ ਨਾਲ)
ਇਹ ਅਨੁਮਾਨ ਮੋਜ਼ੂਦਾ ਬੱਦਲਾਂ ਦੀ ਸਥਿਤੀ ਅਨੁਸਾਰ ਹੈ, ਹਵਾ ਦੇ ਰੁੱਖ ਕਾਰਨ ਸਥਿਤੀ ਵਿੱਚ ਫਰਕ ਵੀ ਆ ਸਕਦਾ
ਤਸਵੀਰ IMD
