ਗੁਰਦਾਸਪੁਰ’ ਚ ਥਾਣਾ ਘੁੰਮਣ ਕਲਾਂ ਪੁਲਿਸ ਵੱਲੋਂ ਨੌਜਵਾਨ 5 ਪਿਸਤੌਲ ਤੇ 7 ਮੈਗਜ਼ੀਨ ਸਮੇਤ ਗ੍ਰਿਫ਼ਤਾਰ

ਨਿਊਜ਼ ਪੰਜਾਬ

21 ਜਨਵਰੀ 2026

ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ 5 ਪਿਸਤੌਲਾਂ ਅਤੇ 7 ਮੈਗਜ਼ੀਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਫਤੀਸ਼ੀ ਅਧਿਕਾਰੀ ਜਗਦੀਸ਼ ਸਿੰਘ ਅਨੁਸਾਰ ਪੁਲਿਸ ਪਾਰਟੀ ਵੱਲੋਂ ਦਾਲਮ ਮੋੜ ਨੇੜੇ ਸ਼ੱਕ ਦੇ ਆਧਾਰ ‘ਤੇ ਅਰਸ਼ਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਉਪਲੀ, ਥਾਣਾ ਸਦਰ ਸੰਗਰੂਰ ਨੂੰ ਕਾਬੂ ਕੀਤਾ ਗਿਆ। ਜਦੋਂ ਉਸ ਦੇ ਹੱਥ ਵਿਚ ਫੜੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਪੰਜ ਪਿਸਤੌਲ, ਜਿਨ੍ਹਾਂ ਉੱਪਰ “PX 5 STORM” ਲਿਖਿਆ ਹੋਇਆ ਸੀ, ਅਤੇ 7 ਮੈਗਜ਼ੀਨ ਬਿਨਾਂ ਰੌਂਦ ਬਰਾਮਦ ਹੋਏ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।