ਦਿੱਲੀ ਵਿੱਚ ਕੋਰੋਨਾ — ਕਾਸ਼ ! ਇੱਹ ਗੱਲ ਸੱਚ ਨਾ ਹੋ ਸਕੇ

ਨਿਊਜ਼ ਪੰਜਾਬ
ਨਵੀਂ ਦਿੱਲੀ, 9 ਜੂਨ- ਦਿੱਲੀ ‘ਚ ਕੋਰੋਨਾ ਦੇ ਕਮਿਊਨਿਟੀ ਸਪ੍ਰੈੱਡ (ਭਾਈਚਾਰਕ ਪ੍ਰਸਾਰ) ਦੇ ਖ਼ਤਰੇ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਲ ਦੀ ਅਗਵਾਈ ‘ਚ ਅੱਜ ਡੀ. ਡੀ. ਐੱਮ. ਏ. ਦੀ ਮੀਟਿੰਗ  ਹੋਈ ਜਿਸ ਵਿਚ ਕੋਰੋਨਾ ਮਹਾਮਾਰੀ ਦੀ ਭਵਿੱਖ ਵਿਚ  ਮਰੀਜ਼ਾਂ ਦੀ ਸੰਭਾਲ ਬਾਰੇ ਵਿਚਾਰ ਕੀਤਾ ਗਿਆ । ਇਸ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਮੌਜੂਦ ਸਨ । ਬੈਠਕ ‘ਚ ਸ਼ਾਮਲ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਕੋਰੋਨਾ ਦੇ ਕੇਸ ਵਧਦੇ ਰਹੇ ਤਾਂ 15 ਜੂਨ ਤੱਕ 44000 ਲੋਕ ਪ੍ਰਭਾਵਿਤ ਹੋਣਗੇ ਅਤੇ 30 ਜੂਨ ਨੂੰ ਇਹ ਗਿਣਤੀ 1 ਲਖ ਦੇ ਕਰੀਬ ਹੋ ਜਾਵੇਗੀ | ਅਗਲੇ ਮਹੀਨੇ ਜੁਲਾਈ ਦੀ 15 ਤਾਰੀਖ ਤੱਕ ਇੱਹ ਗਿਣਤੀ 2 ਲੱਖ 25 ਹਜ਼ਾਰ ਤੇ ਪੁੱਜਣ ਤੋਂ ਬਾਅਦ 31 ਜੁਲਾਈ ਤੱਕ ਦਿੱਲੀ ਵਿਚ  ਸਾਢੇ 5 ਲੱਖ ਕੇਸ ਹੋ ਸਕਦੇ ਹਨ।   ਜਿਸ ਰਫ਼ਤਾਰ ਨਾਲ ਵਾਇਰਸ ਵੱਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ 31 ਜੁਲਾਈ ਤੱਕ 80 ਹਜ਼ਾਰ ਬੈੱਡਾਂ ਦੀ ਲੋੜ ਪਵੇਗੀ ।
ਪੜ੍ਹੋ ਸਾਰੇ ਦੇਸ਼ ਵਿੱਚਲੀ ਅੱਜ ਸਵੇਰ ਤੱਕ ਦੀ ਸਰਕਾਰੀ ਰਿਪੋਰਟ
Image