ਸਰਕਾਰੀ ਡਿਗਰੀ ਕਾਲਜ ਦਾ ਲੋਕ ਸਭਾ ਮੈਂਬਰ ਵੱਲੋਂ ਨੀਂਹ ਪੱਥਰ
ਪਿੰਡ ਬੁਰਜ ਹਰੀ ਸਿੰਘ ਵਿਖੇ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਲੋਕ ਸਭਾ ਮੈਂਬਰ ਵੱਲੋਂ ਨੀਂਹ ਪੱਥਰ
-ਇਲਾਕੇ ਦੇ 60 ਪਿੰਡਾਂ ਨੂੰ ਮਿਲੇਗਾ ਫਾਇਦਾ – ਡਾਕਟਰ ਅਮਰ ਸਿੰਘ
-ਕਿਹਾ! ਸਾਰੇ ਵਿਕਾਸ ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਵਾਏ ਜਾਣਗੇ
ਨਿਊਜ਼ ਪੰਜਾਬ
ਰਾਏਕੋਟ/ਲੁਧਿਆਣਾ, 8 ਜੂਨ -ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਰੇਕ ਵਿਦਿਆਰਥੀ ਨੂੰ ਉੱਚ ਪੱਧਰ ਦੀ ਸਿੱਖਿਆ ਮੁਹੱਈਆ ਕਰਾਉਣ ਲਈ ਕਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਹਲਕਾ ਸ੍ਰੀ ਫਤਹਿਗੜ• ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਉਪਰਾਲਿਆਂ ਸਦਕਾ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਸਰਕਾਰੀ ਡਿਗਰੀ ਕਾਲਜ ਖੁੱਲ•ਣ ਜਾ ਰਿਹਾ ਹੈ, ਜਿਸ ਦਾ ਅੱਜ ਪਿੰਡ ਬੁਰਜ ਹਰੀ ਸਿੰਘ ਵਿਖੇ ਓਹਨਾ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਾਮਿਲ ਬੋਪਾਰਾਏ, ਜਗਪ੍ਰੀਤ ਸਿੰਘ ਬੁੱਟਰ ਨੱਥੋਵਾਲ ਅਤੇ ਹੋਰ ਵੀ ਹਾਜ਼ਿਰ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਹਲਕਾ ਰਾਏਕੋਟ ਵਿੱਚ ਸਰਕਾਰੀ ਕਾਲਜ ਦੀ ਅਣਹੋਂਦ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਿੰਡ ਬੁਰਜ ਹਰੀ ਸਿੰਘ ਵਿਖੇ 8 ਕਰੋੜ 83 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਸਰਕਾਰੀ ਡਿਗਰੀ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਲਜ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ 50-60 ਪਿੰਡਾਂ ਦੇ ਬੱਚਿਆਂ ਨੂੰ ਉੱਚ ਵਿਦਿਆ ਉਨ•ਾਂ ਦੇ ਘਰਾਂ ਦੇ ਨਜ਼ਦੀਕ ਮਿਲਣ ਦਾ ਰਾਹ ਖੁੱਲ•ੇਗਾ।ਇਹ ਕਾਲਜ ਦੀ ਇਮਾਰਤ ਦਾ ਨਿਰਮਾਣ ਕਾਰਜ ਅਗਲੇ ਨੌਂ ਮਹੀਨੇ ਵਿੱਚ ਮੁਕੰਮਲ ਕਾਰਨ ਦਾ ਟੀਚਾ ਹੈ। ਜਦ ਇਹ ਕਾਲਜ ਸ਼ੁਰੂ ਹੋ ਗਿਆ ਤਾਂ ਇਸ ਇਲਾਕੇ ਦੇ ਬੱਚਿਆਂ ਨੂੰ ਉੱਚ ਵਿਦਿਆ ਲਈ ਦੂਰ ਸ਼ਹਿਰ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।
ਓਹਨਾ ਦੱਸਿਆ ਕਿ ਖੇਤਰ ਨਾਲ ਸੰਬੰਧਤ ਦੋ ਮਹੱਤਵਪੂਰਨ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦਾ ਕੰਮ ਵੀ ਜਲਦ ਮੁਕੰਮਲ ਹੋਣ ਜਾ ਰਿਹਾ ਹੈ। ਇਨ•ਾਂ ਸਾਰੇ ਪ੍ਰੋਜੈਕਟਾਂ ‘ਤੇ 20 ਕਰੋੜ 65 ਲੱਖ 29 ਹਜ਼ਾਰ ਤੋਂ ਵਧੇਰੇ ਰੁਪਏ ਦੀ ਲਾਗਤ ਆਈ ਹੈ।
ਉਨ•ਾਂ ਕਿਹਾ ਕਿ ਜਗਰਾਂਉ ਤੋਂ (ਵਾਇਆ ਰਾਏਕੋਟ) ਮਲੇਰਕੋਟਲਾ ਜਾਣ ਵਾਲੀ ਸੜਕ ਅਤੇ ਪਿੰਡ ਛਪਾਰ ਤੋਂ ਰਾਏਕੋਟ ਜਾਣ ਵਾਲੀ ਸੜਕ ਦੀ ਖ਼ਸਤਾ ਹਾਲਤ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਵੱਲੋਂ ਇਨ•ਾਂ ਦੋਵਾਂ ਸੜਕਾਂ ਦੀ ਕਾਇਆ ਕਲਪ ਕਰਨ ਦੀ ਯੋਜਨਾ ਉਲੀਕੀ ਗਈ ਸੀ। ਜਗਰਾਂਉ ਤੋਂ (ਵਾਇਆ ਰਾਏਕੋਟ) ਮਲੇਰਕੋਟਲਾ ਜਾਣ ਵਾਲੀ ਸੜਕ ਦੀ ਕੁੱਲ 13.05 ਕਿਲੋਮੀਟਰ ਸੜਕ ਅਤੇ ਪਿੰਡ ਛਪਾਰ ਤੋਂ ਰਾਏਕੋਟ ਜਾਣ ਵਾਲੀ ਸੜਕ ਦੀ ਕੁੱਲ 19.20 ਕਿਲੋਮੀਟਰ ਸੜਕ ਦੀ ਸਪੈਸ਼ਲ ਰਿਪੇਅਰ ਕੀਤੀ ਜਾ ਰਹੀ ਹੈ। ਇਨ•ਾਂ ਦੋਵਾਂ ਪ੍ਰੋਜੈਕਟਾਂ ‘ਤੇ ਕਰਮਵਾਰ 4.14 ਕਰੋੜ ਅਤੇ 7.67 ਕਰੋੜ ਰੁਪਏ ਦੀ ਲਾਗਤ ਆਈ ਹੈ।
ਡਾ. ਅਮਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਪ੍ਰੋਜੈਕਟਾਂ ਤੈਅ ਸਮਾਂ ਸੀਮਾਂ ਵਿੱਚ ਮੁਕੰਮਲ ਕੀਤੇ ਜਾਣਗੇ। ਕੰਮ ਕਰਨ ਵਾਲੀ ਕੰਪਨੀ ਜਿੱਥੇ ਉਕਤ ਸੜਕਾਂ ਦੀ ਰਿਪੇਅਰ ਕਰੇਗੀ, ਉਥੇ ਹੀ 5 ਸਾਲ ਮੇਂਨਟੇਨੈਂਸ ਵੀ ਕਰੇਗੀ।
ਉਨ•ਾਂ ਇਲਾਕਾ ਵਾਸੀਆਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਫਤਹਿਗੜ• ਸਾਹਿਬ ਦੇ ਵਿਕਾਸ ਨੂੰ ਸਮਰਪਿਤ ਕਈ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਕੈਪਸਨ
ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਰੱਖਦੇ ਹੋ