ਘਨੌਰ ਪੁਲਿਸ ਦੀ ਵੱਡੀ ਕਾਰਵਾਈ: ਡਿਲੀਵਰੀ ਵੇਅਰਹਾਊਸ ਤੋਂ ਮਹਿੰਗੇ ਆਈਫੋਨ ਤੇ ਮੈਕਬੁੱਕ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ, 18 ਆਈਫੋਨ ਤੇ 2 ਲੈਪਟਾਪ ਬਰਾਮਦ

ਨਿਊਜ਼ ਪੰਜਾਬ

9 ਜਨਵਰੀ 2026

ਪਟਿਆਲਾ ਜ਼ਿਲ੍ਹੇ ਦੇ ਘਨੌਰ ਸਰਕਲ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ, ਜਿੱਥੇ ਡਿਲੀਵਰੀ ਕੰਪਨੀ ਦੇ ਵੇਅਰਹਾਊਸ ਵਿੱਚੋਂ ਮਹਿੰਗੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਸੁਪਰਡੈਂਟ ਵਰੁਣ ਸ਼ਰਮਾ ਦੇ ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਦੀ ਟੀਮ ਨੇ ਕਾਰਵਾਈ ਕਰਦਿਆਂ ਦਲਬੀਰ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ (ਵਾਸੀ ਪਿੰਡ ਸਰਲਾ ਕਲਾ, ਥਾਣਾ ਘਨੌਰ) ਅਤੇ ਸੁਖਵੀਰ ਸਿੰਘ (ਵਾਸੀ ਥਾਣਾ ਸ਼ੰਭੂ) ਨੂੰ ਕਾਬੂ ਕੀਤਾ। ਮੁਲਜ਼ਮ ਡਿਲੀਵਰੀ ਪਾਰਸਲਾਂ ਵਿੱਚੋਂ ਐਪਲ ਆਈਫੋਨ ਅਤੇ ਮੈਕਬੁੱਕ ਕੱਢ ਕੇ ਖਾਲੀ ਡੱਬਿਆਂ ਨੂੰ ਮੁੜ ਪੈਕ ਕਰ ਦਿੰਦੇ ਸਨ, ਜਿਸ ਕਾਰਨ ਗਾਹਕਾਂ ਨੂੰ ਖਾਲੀ ਡੱਬੇ ਮਿਲਦੇ ਸਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ 18 ਮਹਿੰਗੇ ਐਪਲ ਆਈਫੋਨ ਅਤੇ ਦੋ ਮੈਕਬੁੱਕ/ਲੈਪਟਾਪ ਬਰਾਮਦ ਕੀਤੇ ਹਨ। ਸੁਰੱਖਿਆ ਮੈਨੇਜਰ ਸੁਨੀਲ ਕੁਮਾਰ ਸ਼ਰਮਾ ਦੇ ਬਿਆਨ ‘ਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਹੋਰ ਖੁਲਾਸਿਆਂ ਦੀ ਉਮੀਦ ਹੈ।