ਬਸਪਾ ਵਿੱਚ ਨਿਯੁਕਤੀਆਂ — ਜੀਤ ਰਾਮ ਬਸਰਾ ਲੁਧਿਆਣਾ ਸ਼ਹਿਰੀ ਅਤੇ ਬੂਟਾ ਸਿੰਘ ਸੰਗੋਵਾਲ ਦਿਹਾਤੀ ਪ੍ਰਧਾਨ ਬਣੇ

ਲੁਧਿਆਣਾ , 7 ਜੂਨ ( ਸਰਹਾਲੀ ) – ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਤੇ ਸ਼੍ਰੀ ਵਿਪੁਲ ਕੁਮਾਰ  ਦੇ ਨਿਰਦੇਸ਼ਾਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ: ਜਸਵੀਰ ਸਿੰਘ ਗੜੀ ਨੇ  ਪੰਜਾਬ ਬਸਪਾ ਸੰਗਠਨ ਵਿਚ ਨਿਮਨਲਿਖਤ ਨਿਯੁਕਤੀਆਂ ਕੀਤੀਆਂ ਹਨ :-
1. ਸ਼੍ਰੀ ਰਮੇਸ਼ ਕੌਲ (ਫਗਵਾੜਾ) ਸੂਬਾ ਜਨਰਲ ਸਕੱਤਰ
2. ਸ਼੍ਰੀ ਡਾਕਟਰ ਸੁਖਬੀਰ ਸਿੰਘ ਸਲਾਰਪੂਰ (ਜਲੰਧਰ ਕੈਂਟ), ਸੂਬਾ ਸਕੱਤਰ ਪੰਜਾਬ
3. ਸ਼੍ਰੀ ਨਿਰਮਲ ਸਿੰਘ ਸਾਇਆਂ (ਲੁਧਿਆਣਾ ਦਿਹਾਤੀ) ਜੋਨ ਇੰਚਾਰਜ
4. ਸ਼੍ਰੀ ਰਵਿਕਾਂਤ ਜੱਖੂ, (ਲੁਧਿਆਣਾ ਸਹਿਰੀ) , ਜੋਨ ਇੰਚਾਰਜ
5. ਜਿਲ੍ਹਾ ਲੁਧਿਆਣਾ ਸਹਿਰੀ ਅਤੇ ਲੁਧਿਆਣਾ ਦਿਹਾਤੀ -। ਦੀ ਚੋਣ ਸੂਬਾ ਸਕੱਤਰ ਸ਼੍ਰੀ ਗੁਰਮੇਲ ਸਿੰਘ ਜੀ ਕੇ ਅਤੇ ਜੋਨ ਇੰਚਾਰਜ ਸ਼੍ਰੀ ਭੁਪਿੰਦਰ ਸਿੰਘ ਜੋੜਾਂ ਜੀ ਦੀ ਅਗਵਾਈ ਵਿੱਚ ਹੋਈ ਜੋ ਕਿ
i) ਜਿਲ੍ਹਾ ਪ੍ਰਧਾਨ ਲੁਧਿਆਣਾ ਸਹਿਰੀ – ਸ਼੍ਰੀ ਜੀਤ ਰਾਮ ਬਸਰਾ
ii)  ਜਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ -। :- ਸ਼੍ਰੀ ਬੂਟਾ ਸਿੰਘ ਸੰਗੋਵਾਲ
 ਡਾ: ਗੜੀ ਵੱਲੋਂ ਬਸਪਾ ਦੇ ਬਹੁਤ ਹੀ ਮੇਹਨਤੀ ਟਕਸਾਲੀ ਆਗੂਆਂ ਨੂੰ ਅਹੁਦੇ ਦਿਤੇ ਗਏ ਹਨ | ਸ਼੍ਰੀ  ਜੀਤ ਰਾਮ ਬਸਰਾ ਜਿਹੜੇ ਕਿ ਪਹਿਲਾਂ ਵੀ ਜਿਲ੍ਹਾ  ਪ੍ਰਧਾਨ ਰਹਿ ਚੁੱਕੇ ਹਨ ਅਤੇ ਹੁਣ ਜੋਨ ਕੋਆਡੀਨੇਟਰ ਹਨ ਦੇ ਦੂਜੀ ਵਾਰ ਪ੍ਰਧਾਨ ਬਣਨ ‘ਤੇ ਵਰਕਰਾਂ ਵਲੋਂ ਪਾਰਟੀ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ ਹੈ , ਦੂਜੀ ਵਾਰ ਅਹਿਮ ਜਿੰਮੇਵਾਰੀ ਮਿਲਣ ਤੇ ਜੀਤਰਾਮ ਬਸਰਾ ਨੇ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ, ਸੂਬਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਤੇ ਵਿਪਲ ਕੁਮਾਰ ਅਤੇ ਸੂਬਾ ਪ੍ਰਧਾਨ ਡਾ: ਜਸਵੀਰ ਸਿੰਘ ਗੜੀ ਦਾ ਧੰਨਵਾਦ ਕੀਤਾ। ਉਨ•ਾਂ ਪਾਰਟੀ ਹਾਈਕਮਾਂਡ ਨੂੰ ਦਿੱਤੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਨ•ਾਂ ਕਿਹਾ ਕਿ ਉਹ ਪਾਰਟੀ ਦੇ ਹਰ ਵਰਕਰ ਦੀ ਅਹਿਮੀਅਤ ਸਮਝਦੇ ਹਨ ਅਤੇ ਹਰ ਪਾਰਟੀ ਵਰਕਰ ਨੂੰ ਨਾਲ ਲੈ ਕੇ ਜਿਸ ਪ੍ਰਕਾਰ ਪਹਿਲਾਂ ਚੱਲੇ ਹਨ ਹੁਣ ਵੀ ਚੱਲਣਗੇ।