Dense fog Alert : ਧੁੰਦ ਨੇ ਘੇਰਿਆ ਪੰਜਾਬ ਤੇ ਉੱਤਰੀ ਭਾਰਤ – ਮੌਸਮ ਵਿਭਾਗ ਨੇ ਕਿਹਾ ਸੀਤ ਲਹਿਰ – ਨਵੇਂ ਸਾਲ ਤੇ ਮੀਂਹ ਦੀ ਸੰਭਾਵਨਾ : ਸੜਕੀ ਸਫ਼ਰ ਲਈ ਚੇਤਾਵਨੀ

ਲੁਧਿਆਣਾ, 28 ਦਸੰਬਰ – ਪੰਜਾਬ ਤੇ ਉੱਤਰੀ ਭਾਰਤ ਵਿੱਚ ਅਗਲੇ 48 ਘੰਟਿਆਂ ਦੌਰਾਨ ਸੰਘਣੀ ਧੁੰਦ ਅਤੇ ਸੀਤ ਲਹਿਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਵਲੋਂ ਆਰੰਜ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋਣ ਤੇ ਸੜਕੀ ਦੁਰਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ । ਦੋ ਦਿਨ ਤੋਂ ਜ਼ਿਲ੍ਹਾ ਲੁਧਿਆਣਾ ਵਿੱਚ ਵੱਖ ਹਾਦਸਿਆ ਵਿੱਚ ਦੋ ਮੌਤਾਂ ਅਤੇ ਕਈ ਗੰਭੀਰ ਜਖ਼ਮੀ ਹੋਏ ਹਨ ।

ਨਵੇਂ ਸਾਲ ਤੱਕ ਮੌਸਮ ਕਿਸ ਤਰ੍ਹਾਂ ਰਹੇਗਾ ਇਹ ਵੇਰਵਾ ਪੰਜਾਬ ਪੁਲਿਸ ਵੱਲੋਂ ਜ਼ਾਰੀ ਅਪੀਲ ਤੋਂ ਬਾਅਦ ਪੜ੍ਹੋ

“ਧੁੰਦ ਕਾਰਨ ਵਿਜ਼ੀਬਿਲਟੀ ਘੱਟ — ਵਾਹਨ ਚਾਲਕ ਸਾਵਧਾਨ ਰਹਿਣ, ਹੌਲੀ ਡਰਾਈਵ ਕਰਨ ਅਤੇ ਫੋਗ ਲਾਈਟ ਵਰਤਣ ਦੀ ਅਪੀਲ।”

👉 ਸਭ ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਨੂੰ ਅਪੀਲ ਹੈ ਕਿ —

ਗੱਡੀ ਹੌਲੀ ਚਲਾਓ ਅਤੇ ਸਪੀਡ ਲਿਮਿਟ ਦੀ ਪਾਲਣਾ ਕਰੋ

ਫੋਗ ਲਾਈਟ ਅਤੇ ਲੋ ਬੀਮ ਹੈਡਲਾਈਟ ਵਰਤੋਂ

ਅਚਾਨਕ ਬ੍ਰੇਕ ਨਾ ਲਗਾਓ, ਸੇਫ਼ ਡਿਸਟੈਂਸ ਬਣਾਈ ਰੱਖੋ

ਮੋਬਾਇਲ ਫੋਨ ਦੀ ਵਰਤੋਂ ਡਰਾਈਵ ਕਰਦੇ ਸਮੇਂ ਨਾ ਕਰੋ

ਸੰਭਵ ਹੋਵੇ ਤਾਂ ਸਵੇਰ ਅਤੇ ਦੇਰ ਰਾਤ ਦੇ ਸਮੇਂ ਯਾਤਰਾ ਤੋਂ ਬਚੋ

 ਮਾਪਿਆਂ ਨੂੰ ਵੀ ਅਪੀਲ ਹੈ ਕਿ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਸਥਿਤੀ ਦਾ ਧਿਆਨ ਰੱਖਣ।

ਪੈਦਲ ਚੱਲਣ ਵੇਲੇ ਅਤੇ ਸਾਇਕਲ ਚਲਾਉਣ ਵੇਲੇ ਸੁਰੱਖਿਅਤ ਰਸਤੇ ਤੇ ਚੱਲੋ 

 ਰਾਤ ਅਤੇ ਸਵੇਰ ਦੇ ਸਮੇਂ ਰਿਫਲੈਕਟਰ ਜੈਕੇਟ ਜਾਂ ਰਿਫਲੈਕਟਿਵ ਸਟ੍ਰਿਪ ਜਰੂਰ ਪਹਿਨੋ / ਲਗਾਓ

 ਜੇ ਵਾਹਨ ਖਰਾਬ ਹੋ ਜਾਵੇ ਜਾਂ ਸੜਕ ‘ਤੇ ਰੋਕਣਾ ਪਵੇ ਤਾਂ  ਸੜਕ ਦੇ ਕਿਨਾਰੇ ਸੁਰੱਖਿਅਤ ਥਾਂ ‘ਤੇ ਲਿਜਾਓ,ਹੇਜ਼ਰਡ ਲਾਈਟ ਆਨ ਕਰੋ ਵਾਹਨ ਦੇ ਪਿੱਛੇ ਰਿਫਲੈਕਟਿਵ ਟ੍ਰਾਇਐਂਗਲ ਜਾਂ ਇੰਡੀਕੇਟਰ ਜਰੂਰ ਲਗਾਓ

ਭਾਰਤ ਸਰਕਾਰ ਦਾ ਮੌਸਮ ਵਿਭਾਗ ਕੀ ਕਹਿੰਦਾ :

ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

ਮਿਤੀ: 28 ਦਸੰਬਰ, 2025

ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ-ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਵਿੱਚ 31 ਦਸੰਬਰ ਤੱਕ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ 1 ਜਨਵਰੀ ਤੱਕ ਰਾਤ/ਸਵੇਰ ਦੇ ਸਮੇਂ ਦੌਰਾਨ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸਥਿਤੀ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਇਸ ਵਿੱਚ ਕਮੀ ਆਵੇਗੀ।

(iii) 28-29 ਦਸੰਬਰ ਦੌਰਾਨ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ 28 ਦਸੰਬਰ ਨੂੰ ਝਾਰਖੰਡ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੀਤ ਲਹਿਰ ਦੀ ਸੰਭਾਵਨਾ ਹੈ।

(iv) ਇੱਕ ਪੱਛਮੀ ਗੜਬੜੀ 30 ਦਸੰਬਰ ਤੋਂ ਪੱਛਮੀ ਹਿਮਾਲੀਅਨ ਖੇਤਰ ਅਤੇ 31 ਦਸੰਬਰ ਤੋਂ ਨਾਲ ਲੱਗਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਛੱਤੀਸਗੜ੍ਹ ਅਤੇ ਝਾਰਖੰਡ ਅਤੇ ਮੱਧ ਪ੍ਰਦੇਸ਼ ਵਿੱਚ ਕੁਝ ਥਾਵਾਂ ‘ਤੇ ਸੀਤ ਲਹਿਰ ਦੇ ਹਾਲਾਤ ਦੇਖੇ ਗਏ।

30 ਦਸੰਬਰਤੋਂ 02 ਜਨਵਰੀ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ/ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਤਸਵੀਰਾਂ / ਵੇਰਵਾ IMD /AI