ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏

ਨਿਊਜ਼ ਪੰਜਾਬ

22 ਦਸੰਬਰ 2025

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।

 ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤ।।

ਅੱਜ ਅਸੀਂ ਸਿੱਖ ਇਤਿਹਾਸ ਦੇ ਉਹ ਮਹਾਨ ਅਧਿਆਏ ਯਾਦ ਕਰ ਰਹੇ ਹਾਂ ਜਿੱਥੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਵਰਗੇ ਸ਼ੂਰਵੀਰ ਸਾਹਿਬਜ਼ਾਦਿਆਂ ਨੇ ਧਰਮ ਅਤੇ ਸੱਚ ਦੀ ਖਾਤਰ ਆਪਣੀ ਅਮਰ ਸ਼ਹਾਦਤ ਦਿੱਤੀ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਡਲੇ ਪੁੱਤਰ ਨਿੱਡਰਤਾ, ਆਤਮ-ਬਲਿਦਾਨ ਅਤੇ ਅਟੱਲ ਵਿਸ਼ਵਾਸ ਦੇ ਜੀਵੰਤ ਪ੍ਰਤੀਕ ਸਨ। ਅੱਜ ਦੇ ਦਿਨ ਚਮਕੌਰ ਦੀ ਗੜੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ 40 ਲੱਖ ਫੌਜ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ।ਚਮਕੌਰ ਦੀ ਜੰਗ ਵਿੱਚ ਉਨ੍ਹਾਂ ਨੇ ਜ਼ੁਲਮ ਦੇ ਅੱਗੇ ਸਿਰ ਨਿਵਾਉਣ ਦੀ ਬਜਾਏ ਸ਼ਹੀਦੀ ਪਾਉਣ ਨੂੰ ਤਰਜੀਹ ਦਿੱਤੀ ਅਤੇ ਸਿੱਖ ਕੌਮ ਨੂੰ ਸਦਾ ਲਈ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ।🙏