ਪੰਜਾਬ–ਚੰਡੀਗੜ੍ਹ ‘ਚ ਅਗਲੇ ਪੰਜ ਦਿਨ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ, ਯੈਲੋ ਅਲਰਟ ਜਾਰੀ

ਨਿਊਜ਼ ਪੰਜਾਬ

22 ਦਸੰਬਰ 2025

ਭਾਰਤੀ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਜੰਮੂ–ਕਸ਼ਮੀਰ ਵਿੱਚ ਬਰਫ਼ਬਾਰੀ ਹੋ ਰਹੀ ਹੈ, ਜਿਸ ਨਾਲ ਮੈਦਾਨੀ ਇਲਾਕਿਆਂ ਵੱਲ ਠੰਢੀਆਂ ਹਵਾਵਾਂ ਵਗਣਗੀਆਂ। 27 ਤਾਰੀਖ਼ ਤੱਕ ਸੰਘਣੀ ਧੁੰਦ ਅਤੇ ਠੰਢੇ ਦਿਨ ਲਈ ਯੈਲੋ ਅਲਰਟ ਜਾਰੀ ਹੈ। ਅੱਜ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਹੈ।

ਮੌਸਮ ਵਿਭਾਗ ਦੇ ਅਨੁਸਾਰ ਇਕ ਪੱਛਮੀ ਗੜਬੜੀ ਇਸ ਸਮੇਂ ਸਰਗਰਮ ਹੈ, ਜਿਸ ਨਾਲ ਮੌਸਮ ਵਿਚ ਬਦਲਾਅ ਆ ਰਹੇ ਹਨ। ਇਸ ਦਾ ਪ੍ਰਭਾਵ ਉੱਤਰ-ਪੱਛਮੀ ਭਾਰਤ ਵਿਚ ਮੌਸਮ ‘ਤੇ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਤੇਜ਼ ਹਵਾਵਾਂ, ਜਿਨ੍ਹਾਂ ਨੂੰ ਜੈੱਟ ਸਟ੍ਰੀਮ ਕਿਹਾ ਜਾਂਦਾ ਹੈ, ਉੱਤਰ-ਪੱਛਮੀ ਭਾਰਤ ਵਿਚ ਵਗ ਰਹੀਆਂ ਹਨ। ਅੱਜ ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਅਲੱਗ-ਥਲੱਗ ਥਾਵਾਂ ‘ਤੇ ਬਹੁਤ ਜ਼ਿਆਦਾ ਠੰਢ ਦੀ ਸੰਭਾਵਨਾ ਹੈ।