ਨਵਾਂਸ਼ਹਿਰ ਜ਼ਿਲ੍ਹੇ ’ਚ 8 ਜੂਨ ਤੋਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਕੀਤਾ ਗਿਆ-ਜ਼ਿਲ੍ਹਾ ਮੈਜਿਸਟ੍ਰੇਟ
ਰੋਸਟਰ ਦੇ ਦਿਨਾਂ ’ਚ ਵੀ ਕੀਤੀ ਗਈ ਤਬਦੀਲੀ
ਨਿਊਜ਼ ਪੰਜਾਬ
ਨਵਾਂਸ਼ਹਿਰ, 6 ਜੂਨ- ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਦੁਕਾਨਾਂ ਖੋਲ੍ਹਣ ਸਬੰਧੀ ਜਾਰੀ ਆਪਣੇ 8 ਮਈ, 23 ਮਈ ਅਤੇ 31 ਮਈ ਦੇ ਹੁਕਮਾਂ ਦੀ ਲਗਾਤਾਰਤਾ ’ਚ 8 ਜੂਨ ਤੋਂ ਦੁਕਾਨਾਂ ਖੋਲ੍ਹਣ ਦੇ ਸਮੇਂ ’ਚ ਸੋਧ ਕਰਦਿਆਂ ਇਸ ਨੂੰ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੁਕਾਨਾਂ ਦੇ ਰੋਸਟਰ ਦੇ ਦਿਨਾਂ ’ਚ ਵੀ ਤਬਦੀਲੀ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਦੇ ਨਵੇਂ ਹੁਕਮਾਂ ਅਨੁਸਾਰ ਦੁੱਧ ਡੇਅਰੀ, ਮਿਲਕ ਬੂਥ/ਪਲਾਂਟ, ਦਵਾਈਆਂ, ਮਠਿਆਈ/ਹਲਵਾਈ, ਕੋਲਡ ਸਟੋੋਰੇਜ਼, ਵੇਅਰ ਹਾਊਸਿੰਗ ਸਰਵਿਸ ਨਾਲ ਸਬੰਧਤ ਕਾਰੋਬਾਰ ਹਫ਼ਤੇ ਦੇ ਸਾਰੇ ਦਿਨ ਚੱਲ ਸਕਣਗੇ।
ਸੋਮਵਾਰ ਤੋਂ ਸ਼ਨੀਵਾਰ ਤੱਕ ਖੁਲ੍ਹ ਸਕਣ ਵਾਲੇ ਕਾਰੋਬਾਰਾਂ ’ਚ ਕਰਿਆਨਾ, ਫਲ, ਸਬਜ਼ੀਆਂ, ਪੀਣ ਵਾਲਾ ਪਾਣੀ, ਬੈ੍ਰਡ ਬੇਕਰੀ, ਆਟਾ ਚੱਕੀਆਂ, ਐਲ.ਪੀ.ਜੀ. ਗੈਸ ਏਜੰਸੀਆਂ, ਲੈਬੋਰਟਰੀਆਂ, ਸਰਜੀਕਲ, ਸਟੇਸ਼ਨਰੀ, ਪਸ਼ੂਆਂ ਲਈ ਹਰਾ ਚਾਰਾ, ਪਸ਼ੂ ਫੀਡ, ਪੋਲਟਰੀ ਫੀਡ, ਤਾਜਾ ਮੀਟ, ਮੱਛੀ, ਪੋਲਟਰੀ, ਆਂਡਾ, ਸਾਈਕਲ, ਦੋ ਪਹੀਆ ਅਤੇ ਚਾਰ ਪਹੀਆ ਵਾਹਨ ਨਾਲ ਸਬੰਧਤ ਦੁਕਾਨਾਂ ਅਤੇ ਆਟੋਮੋਬਾਇਲ ਏਜੰਸੀਆਂ ਰਿਪੇਅਰ ਅਤੇ ਸਪੇਅਰ ਪਾਰਟਸ (ਕੇਵਲ ਸਰਵਿਸ ਅਤੇ ਰਿਪੇੇਅਰ), ਟਾਇਰ ਪੈਂਚਰ, ਕੋਰੀਅਰ ਸਰਵਿਸ, ਇੱਟਾਂ ਦੇ ਭੱਠੇ, ਖਾਦਾਂ, ਬੀਜ਼, ਕੀੜੇਮਾਰ ਦਵਾਈਆਂ ਆਦਿ, ਇਲੈਕਟ੍ਰਾਨਿਕਸ/ਇਲੈਕਟ੍ਰੀਕਲ/ ਕੰਪਿਊਟਰ ਦੇ ਨਵੇਂ ਸਮਾਨ/ਰਿਪੇਅਰ, ਲੱਕੜ ਚੀਰਨ ਵਾਲੇ ਆਰੇ, ਕੰਨਸਟ੍ਰਕਸ਼ਨ ਮੈਟੀਰੀਅਲ, ਲੋਹਾ, ਸੀਮਿੰਟ, ਸਰੀਆ, ਪਲਾਈ, ਸੈਨੇਟਰੀ, ਐਲਮੀਨੀਅਮ, ਸ਼ੀਸ਼ੇ ਨਾਲ ਸਬੰਧਤ ਕੰਮ-ਕਾਰ ਸ਼ਾਮਿਲ ਹਨ।
ਸੋਮਵਾਰ, ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮਨਿਆਰੀ, ਕੱਪੜਾ, ਰੇਡੀਮੇਡ ਕੱਪੜਾ, ਡਰਾਈਕਲੀਨ, ਹੈਂਡਲੂਮ, ਜੁੱਤੇ, ਦਰਜੀ, ਲੈਸਾਂ/ਗੋਟਾ ਕਿਨਾਰੀ, ਫਰਨੀਚਰ, ਕਾਰਪੇਂਟਰ, ਮਨੀਗ੍ਰਾਮ/ਵੈਸਟਰਨ ਯੂਨੀਅਨ, ਟਿੰਬਰ ਮਰਚੈਂਟ, ਫੋਟੋਸਟੈਟ, ਬੈਗ, ਚਮੜ੍ਹੇ ਦੀਆਂ ਵਸਤਾਂ, ਪ੍ਰੀਟਿੰਗ ਪ੍ਰੈੱਸ, ਖੇਡਾਂ ਦਾ ਸਮਾਨ, ਗਿਫਟ/ਖਿਡੋਣੇ, ਜਿਊਲਰੀ, ਬਰਤਨ ਭੰਡਾਰ, ਕਰੋਕਰੀ, ਪਲਾਸਟਿਕ, ਐਨਕਾਂ, ਘੜੀਆਂ, ਗੈਸ ਚੁੱਲੇ ਰਿਪੇਅਰ, ਫੋਟੋਗ੍ਰਾਫਰ ਮੋਬਾਇਲ ਰਿਪੇਅਰ/ ਰਿਚਾਰਜ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ, ਹਾਰਡਵੇਅਰ/ਪੇਂਟ, ਬੋਰਿੰਗ ਵਰਕਸ, ਵੈਲਡਿੰਗ ਦੇ ਕਾਰੋਬਾਰ ਖੁਲ੍ਹੇ ਰਹਿਣਗੇ।
ਇਸ ਤੋਂ ਇਲਾਵਾ ਪੈਟਰੋਲ/ਡੀਜ਼ਲ ਪੰਪਾਂ ਨੂੰ ਖੋਲ੍ਹਣ ਸਬੰਧੀ ਪਹਿਲਾਂ ਜਾਰੀ ਕੀਤੇ ਗਏ ਹੁਕਮ ਹੀ ਲਾਗੂ ਰਹਿਣਗੇ। ਉਕਤ ਦੁਕਾਨਾਂ ਨੂੰ ਖੋਲਣ ਸਬੰਧੀ ਸ਼ਰਤਾਂ ਵੀ ਪਹਿਲਾਂ ਜਾਰੀ ਕੀਤੇ ਗਏ ਹੁਕਮ ਵੀ 08-05-2020 ਅਨੁਸਾਰ ਲਾਗੂ ਰਹਿਣਗੀਆਂ।