ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੀ ਸਾਲਾਨਾ ਚੋਣ ਵਿਚ ਸੁਰਿੰਦਰਪਾਲ ਸਿੰਘ ਮੱਕੜ ( ਸੋਨੂ ਮੱਕੜ ) ਪ੍ਰਧਾਨ , ਰਜਿੰਦਰ ਸਿੰਘ ਸਰਹਾਲੀ ਚੇਅਰਮੈਨ ਅਤੇ ਸ਼੍ਰੀ ਰਾਜ ਕੁਮਾਰ ਜਨਰਲ ਸੈਕਟਰੀ ਚੁਣੇ ਗਏ — ਕੇਂਦਰ ਸਰਕਾਰ ਨੂੰ ਕਿਹਾ ਛੋਟੇ ਵਪਾਰੀਆਂ ਦੀ ਆਰਥਿਕ ਮੱਦਦ ਕਰਨ ਲਈ ਸਪਸ਼ਟ ਨੀਤੀ ਬਣਾਵੇ

ਚੋਣ ਅਧਿਕਾਰੀ ਸ਼੍ਰੀ ਅੱਛਰੂ ਰਾਮ ਗੁਪਤਾ ਦੇ ਨਾਲ ਚੋਣ ਕਮੇਟੀ ਮੈਂਬਰ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਅਤੇ ਸ਼੍ਰੀ ਬਲਰਾਮ ਕ੍ਰਿਸ਼ਨ ਨੇ ਨਵੇਂ ਅਹੁਦੇਦਾਰਾਂ ਦਾ ਸਰਬ ਸੰਮਤੀ ਨਾਲ ਚੁਣੇ ਜਾਣ ਦਾ ਐਲਾਨ ਕੀਤਾ –
ਸਮਾਜਿਕ ਦੂਰੀਆਂ ਕਾਰਨ ਮੋਬਾਈਲ ਫ਼ੋਨਾਂ ਤੇ ਲਈ ਮੈਂਬਰਾਂ ਦੀ ਰਾਏ

ਨਿਊਜ਼ ਪੰਜਾਬ

ਲੁਧਿਆਣਾ , 6 ਜੂਨ – ਲੁਧਿਆਣਾ ਦੇ ਛੋਟੇ ਸਨਅਤਕਾਰਾਂ ਅਤੇ ਵਪਾਰੀਆਂ ਦੀ ਸੰਸਥਾ ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੀ ਹੋਈ ਸਾਲਾਨਾ ਚੋਣ ਵਿਚ ਸਰਬ ਸੰਮਤੀ ਨਾਲ ਸ੍ਰ. ਸੁਰਿੰਦਰਪਾਲ  ਸਿੰਘ ਮੱਕੜ ( ਸੋਨੂ ਮੱਕੜ ) ਪ੍ਰਧਾਨ ਚੁਣੇ ਗਏ ਜਦੋ ਕਿ ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਦੇ ਪ੍ਰਾਪੇਗੰਡਾ ਸੈਕਟਰੀ ਸ੍ਰ. ਰਜਿੰਦਰ ਸਿੰਘ ਸਰਹਾਲੀ ਚੇਅਰਮੈਨ ਅਤੇ ਸ਼੍ਰੀ ਰਾਜ ਕੁਮਾਰ ਜਨਰਲ ਸੈਕਟਰੀ ਚੁਣੇ ਗਏ | ਇੱਹ ਐਲਾਨ ਗਿੱਲ ਰੋਡ ਮੁਰਾਦਪੁਰਾ ਵਿਖੇ ਹੋਈ ਮੀਟਿੰਗ  ਦੌਰਾਨ ਚੋਣ ਅਧਿਕਾਰੀ ਸ਼੍ਰੀ ਅੱਛਰੂ ਰਾਮ ਗੁਪਤਾ ਨੇ ਕੀਤਾ | ਚੋਣ ਅਧਿਕਾਰੀ ਸ਼੍ਰੀ ਗੁਪਤਾ ਦੇ ਨਾਲ ਚੋਣ ਕਮੇਟੀ ਮੈਂਬਰ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਅਤੇ ਸ਼੍ਰੀ ਬਲਰਾਮ ਕ੍ਰਿਸ਼ਨ ਨੇ ਕੋਰੋਨਾ ਮਹਾਂਮਾਰੀ ( COVID – 19 ) ਕਾਰਨ ਇਕੱਠ ਕਰਨ ਤੇ ਲਗੀ ਰੋਕ ਕਾਰਨ ਮੈਂਬਰਾਂ ਤੋਂ ਮੁਬਾਇਲ ਫੋਨ ਤੇ ਰਾਏ ਲੈਣ ਉਪਰੰਤ ਮੈਂਬਰਾਂ ਦੀ ਸਹਿਮਤੀ ਨਾਲ ਉਕਤ ਐਲਾਨ ਕੀਤਾ |
  ਚੋਣ ਅਧਿਕਾਰੀ ਸ਼੍ਰੀ ਗੁਪਤਾ ਦੇ ਨਾਲ ਚੋਣ ਕਮੇਟੀ ਮੈਂਬਰ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਅਤੇ ਸ਼੍ਰੀ ਬਲਰਾਮ ਕ੍ਰਿਸ਼ਨ ਨੇ ‘ ਨਿਊਜ਼ ਪੰਜਾਬ ‘ ਨਾਲ ਗੱਲ ਕਰਦਿਆਂ ਦੱਸਿਆ ਕਿ ਐਸੋਸੀਏਸ਼ਨ ਦੀ ਸਾਲਾਨਾ ਚੋਣ ਜੋ ਅਪ੍ਰੈਲ ਵਿਚ ਹੋਣੀ ਸੀ ਪ੍ਰੰਤੂ ਕੋਵਿਡ -19 ਕਾਰਨ ਲੱਗੇ ਕਰਫਿਊ ਕਰਕੇ ਇਹ ਚੋਣ ਅਗੇ ਪਾ ਦਿੱਤੀ ਸੀ ਜੋ ਅੱਜ ਗਿਣਤੀ ਦੇ ਕੁਝ ਸੀਨੀਅਰ ਮੈਂਬਰਾਂ ਨੂੰ ਬੁਲਾ ਕੇ ਬਾਕੀ ਮੈਂਬਰਾਂ ਕੋਲੋਂ ਮੁਬਾਇਲ ਫੋਨ ਰਾਹੀਂ ਮਿਲੇ ਸਮਰਥਨ ਤੋਂ ਬਾਅਦ ਸਰਬ ਸਮਤੀ ਨਾਲ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕਿਸੇ ਵੀ ਅਹੁਦੇ ਲਈ ਕੋਈ ਹੋਰ ਨਾਮ ਪੇਸ਼ ਨਹੀਂ ਹੋਏ | ਚੋਣ ਤੋਂ ਪਹਿਲਾਂ ਪਿਛਲੇ ਪ੍ਰਧਾਨ ਸ੍ਰ. ਰਾਜਿੰਦਰ ਸਿੰਘ ਸਰਹਾਲੀ ਨੇ ਨਵੇਂ ਐਲਾਨੇ ਪ੍ਰਧਾਨ ਸ੍ਰ, ਸੁਰਿੰਦਰ ਪਾਲ ਸਿੰਘ ਮੱਕੜ ਦਾ ਨਾਮ ਪੇਸ਼ ਕੀਤਾ ਸੀ | ਸ਼੍ਰੀ ਗੁਪਤਾ ਨੇ ਕਿਹਾ ਕਿ ਮਿਕਸ ਲੈਂਡ ਇਲਾਕੇ ਅਤੇ ਵਪਾਰਕ ਇਲਾਕੇ ਮਿਲਰ ਗੰਜ ਦੇ ਵਪਾਰੀਆਂ ਅਤੇ ਸਨਅਤਕਾਰਾਂ ਦੇ ਸਮਰਥਨ ਵਾਲੀ ਇੱਹ ਐਸੋਸੀਏਸ਼ਨ ਕਾਰੋਬਾਰੀਆਂ ਲਈ ਹਮੇਸ਼ਾ ਸਰਗਰਮ ਰਹਿੰਦੀ ਹੈ |                                                                               

ਕਾਕਾ ਸਰਬਜੀਤ ਸਿੰਘ ਅਤੇ ਬਲਰਾਮ ਕ੍ਰਿਸ਼ਨ ਨੇ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ | ਇਸ ਸਮੇ ਗੁਰਮੀਤ ਸਿੰਘ , ਜਸਬੀਰ ਸਿੰਘ , ਵਲੈਤੀ ਰਾਮ , ਪਰਮਜੀਤ ਸਿੰਘ , ਵਿਜੇ ਨਾਰੰਗ ,ਨਰਿੰਦਰ ਕੁਮਾਰ , ਯਸ਼ਪਾਲ ਸਿੰਘ ,ਕੁਲਦੀਪ  ਸਿੰਘ ਦੀਪਾ ਅਤੇ ਸਮਿਤ ਬਿੰਦਰਾ ਮੌਜ਼ੂਦ ਸਨ | ਆਗੂਆਂ ਨੇ ਲੁਧਿਆਣਾ ਦੇ ਸਾਰੇ ਦੁਕਾਨਦਾਰਾਂ ਅਤੇ ਕਾਰਖਾਨੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਰੋਬਾਰ ਕਰਨ | ਚੇਅਰਮੈਨ ਰਜਿੰਦਰ ਸਿੰਘ ਸਰਹਾਲੀ ਅਤੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਮੱਕੜ ; ਜਨਰਲ ਸਕੱਤਰ ਰਾਜ ਕੁਮਾਰ  ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਛੋਟੇ ਵਪਾਰੀਆਂ ਅਤੇ ਸਨਅਤਕਾਰਾਂ ਲਈ ਐਲਾਨੇ ਆਰਥਿਕ ਪੈਕੇਜ਼ ਨੂੰ ਸਪਸ਼ਟ ਕੀਤਾ ਜਾਵੇ ਅਤੇ ਬਿਨਾ ਗਰੰਟੀ ਤੋਂ ਦਿਤੇ ਜਾਣ ਵਾਲੇ ਕਰਜ਼ੇ ਦੇਣ ਵਿੱਚ ਬੈੰਕਾਂ ਵਲੋਂ ਹੁੰਦੀ ਪ੍ਰੇਸ਼ਾਨੀ ਨੂੰ ਰੋਕਣ ਵਾਸਤੇ ਜਿਲ੍ਹਾ ਅਧਿਕਾਰੀਆਂ ਦੇ ਨਾਲ ਵਪਾਰੀ ਅਤੇ ਸਨਅਤਕਾਰ ਸ਼ਾਮਲ ਕਰਕੇ ਕਮੇਟੀਆਂ ਬਣਾਇਆ ਜਾਣ ਜਿਸ ਨਾਲ ਰਾਹਤ ਕਰਜ਼ੇ ਲੈਣ ਵੇਲੇ ਪ੍ਰਸ਼ਾਨੀਆਂ ਤੋਂ ਬਚਿਆ ਜਾ ਸਕੇ |