ਪੜ੍ਹੋ ਮੌਸਮ ਦਾ ਹਾਲ – ਕਿੱਥੇ ਹੋਵੇਗੀ ਭਾਰੀ ਬਾਰਸ਼
ਅਗਲੇ 24 ਘੰਟਿਆਂ ਦੌਰਾਨ ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਦੱਖਣੀ ਰਾਜਸਥਾਨ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਵਰਖਾ ਦੀ ਸੰਭਾਵਨਾ
ਨਵੀ ਦਿੱਲ੍ਹੀ , 6 ਜੂਨ – ਪੰਜਾਬ , ਹਿਮਾਚਲ ਪ੍ਰਦੇਸ਼ , ਹਰਿਆਣਾ ਅਤੇ ਦਿੱਲ੍ਹੀ ਵਿਚ ਮੌਸਮ ਮੌਨਸੂਨ ਤੋਂ ਪਹਿਲਾਂ ਹਲਕੀ ਅਤੇ ਤੇਜ਼ ਬਾਰਸ਼ , ਬੱਦਲ , ਤੇਜ਼ ਹਵਾਵਾਂ , ਹਨੇਰੀਆਂ ਆਦਿ ਵਰਗਾ ਕੁਝ ਦਿਨ ਲਈ ਬਣਿਆ ਰਹੇਗਾ | ਦੇਸ਼ ਵਿਚ ਮੌਸਮ ਦੀ ਮੌਜ਼ੂਦਾ ਸਥਿਤੀ ਜਾਨਣ ਲਈ ਪੜ੍ਹੋ ਰਿਪੋਰਟ
ਮੌਸਮ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ
1.ਅਗਲੇ 2 ਦਿਨਾਂ ਦੌਰਾਨ ਕੇਂਦਰੀ ਅਰਬ ਸਾਗਰ, ਕਰਨਾਟਕ, ਤਮਿਲ ਨਾਡੂ, ਪੁੱਦੂਚੇਰੀ ਅਤੇ ਕਰਾਈਕਲ, ਦੱਖਣ-ਪੱਛਮ ਅਤੇ ਪੂਰਬੀ ਸੈਂਟਰਲ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ, ਸਮੁੱਚੀ ਪੂਰਬੀ ਬੰਗਾਲ ਦੀ ਖਾੜੀ ਅਤੇ ਬੰਗਾਲ ਦੀ ਪੱਛਮ ਸੈਂਟਰਲ ਖਾੜੀ ਦੇ ਕੁਝ ਹਿੱਸਿਆਂ ਵਿਚ ਦੱਖਣ-ਪੱਛਮੀ ਮੌਨਸੂਨ ਨੂੰ ਹੋਰ ਅੱਗੇ ਵਧਾਉਣ ਦੀਆਂ ਸਥਿਤੀਆਂ ਅਨੁਕੂਲ ਬਣ ਰਹੀਆਂ ਹਨ। 2. ਪੱਛਮੀ ਗੜਬੜ ਦੇ ਪ੍ਰਭਾਵ ਅਧੀਨ, ਪੱਛਮੀ ਹਿਮਾਲਿਆਈ ਖੇਤਰ ਵਿੱਚ ਭਾਰੀ ਵਰਖਾ/ ਗਰਜਾਂ ਦੀ ਭਾਰੀ ਸੰਭਾਵਨਾ ਹੈ ਅਤੇ ਅਗਲੇ 2 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵਰਖਾ / ਗਰਜ ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 3. ਅਗਲੇ 2 ਦਿਨਾਂ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਤੂਫਾਨ ਦੇ ਨਾਲ ਬਿਜਲੀ ਲਿਸ਼ਕਣ ਅਤੇ ਤੇਜ਼ ਹਨੇਰੀ ਚਲੇਗੀ। ਅਗਲੇ 24 ਘੰਟਿਆਂ ਦੌਰਾਨ ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਦੱਖਣੀ ਰਾਜਸਥਾਨ ਵਿੱਚ ਵੀ ਭਾਰੀ ਵਰਖਾ ਦੀ ਸੰਭਾਵਨਾ ਹੈ। 4. ਅਗਲੇ 4-5 ਦਿਨਾਂ ਦੌਰਾਨ ਪੱਛਮੀ ਤਟ ਦੇ ਨਾਲ-ਨਾਲ ਭਾਰੀ ਵਰਖਾ / ਗਰਜ ਦੇ ਨਾਲ ਮੀਂਹ ਪੈਣ ਅਤੇ ਗੁਜਰਾਤ ਰਾਜ, ਅੰਦਰੂਨੀ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਅੰਦਰੂਨੀ ਕਰਨਾਟਕ ਅਤੇ ਤਮਿਲ ਨਾਡੂ ਵਿਚ ਵੱਖ-ਵੱਖ ਥਾਵਾਂ ’ਤੇ ਵਰਖਾ ਪੈਣ ਦੀ ਸੰਭਾਵਨਾ ਹੈ। 5. ਅਗਲੇ 3 ਦਿਨਾਂ ਦੌਰਾਨ ਕੇਰਲ ਅਤੇ ਕੋਂਕਣ ਅਤੇ ਗੋਆ ਵਿੱਚ ਅਤੇ ਅਗਲੇ 24 ਘੰਟਿਆਂ ਵਿੱਚ ਤਟਵਰਤੀ ਕਰਨਾਟਕ ਵਿੱਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ www.mausam.imd.gov.in ’ਤੇ ਜਾਓ।