ਗੁਰੂ ਹਰ ਸਹਾਏ’ ਚ ਸਾਬਕਾ MLA ਰਮਿੰਦਰ ਆਵਲਾ ਦੇ ਘਰ ਇਨਕਮ ਟੈਕਸ ਦੀ ਤੜਕਸਾਰ ਛਾਪੇਮਾਰੀ

ਨਿਊਜ਼ ਪੰਜਾਬ

15 ਦਸੰਬਰ 2025

ਗੁਰੂ ਹਰ ਸਹਾਏ ਦੇ ਵੱਡੇ ਘਰਾਣੇ ਆਵਲਾ ਪਰਿਵਾਰ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਤੜਕਸਾਰ ਛਾਪੇਮਾਰੀ ਕੀਤੀ ਗਈ ਹੈ। IT ਟੀਮ ਦੇ ਅਧਿਕਾਰੀ 6 ਤੋਂ 7 ਵੱਡੀਆਂ ਗੱਡੀਆਂ ’ਤੇ ਆਏ ਅਤੇ ਘਰ ਅੰਦਰ ਚਲੇ ਗਏ ਹਨ। ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਘਰ ਵਿੱਚ ਟੀਮ ਵੱਲੋਂ ਦਸਤਾਵੇਜ਼ ਖੰਗਾਲੇ ਜਾ ਰਹੇ ਹਨ।