ਨਿਊਜ਼ ਪੰਜਾਬ
11 ਦਸੰਬਰ 2025
ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਚੱਕਲਗਾਮ ਖੇਤਰ ਵਿੱਚ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਪਹਾੜੀ ਤੋਂ ਡੂੰਘੀ ਖੱਡ ਵਿੱਚ ਡਿੱਗ ਗਿਆ। ਟਰੱਕ ਵਿੱਚ ਕੁੱਲ 22 ਮਜ਼ਦੂਰ ਸਵਾਰ ਸਨ, ਜਿਨ੍ਹਾਂ ਸਾਰਿਆਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਨ੍ਹਾਂ ਮਜ਼ਦੂਰਾਂ ਵਿੱਚੋਂ 19 ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਗਿਲਾਪੁਕੁਰੀ ਟੀ ਅਸਟੇਟ ਦੇ ਵਸਨੀਕ ਸਨ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਹੁਣ ਤੱਕ 13 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਾਕੀ ਮਜ਼ਦੂਰਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ।
ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮਾਂ ਨੇ ਹੁਣ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਹਨ। ਨੌਂ ਹੋਰ ਦੀ ਭਾਲ ਅਜੇ ਵੀ ਜਾਰੀ ਹੈ। ਹੁਣ ਤੱਕ ਪਛਾਣੇ ਗਏ 19 ਮਜ਼ਦੂਰਾਂ ਵਿੱਚ ਬੁਧੇਸ਼ਵਰ ਦੀਪ, ਰਾਹੁਲ ਕੁਮਾਰ, ਸਮੀਰ ਦੀਪ, ਜੌਨ ਕੁਮਾਰ, ਪੰਕਜ ਮੈਨਕੀ, ਅਜੈ ਮੈਨਕੀ, ਵਿਜੇ ਕੁਮਾਰ, ਅਭੈ ਭੂਮਿਜ, ਰੋਹਿਤ ਮੈਨਕੀ, ਬੀਰੇਂਦਰ ਕੁਮਾਰ, ਅਗਰ ਤਾਤੀ, ਧੀਰੇਨ ਚੇਤੀਆ, ਰਜਨੀ ਨਾਗ, ਦੀਪ ਗੌਲਾ, ਰਾਮਚਬਕ ਸੋਨਾਰ, ਸੋਨਾਤਨ ਨਾਗ, ਸੰਜੇ ਕੁਮਾਰ, ਕਰਨ ਕੁਮਾਰ ਅਤੇ ਜੋਨਾਸ ਮੁੰਡਾ ਸ਼ਾਮਲ ਹਨ। ਸਾਰੇ 19 ਮਜ਼ਦੂਰ ਅਸਾਮ ਦੇ ਤਿਨਸੁਕੀਆ ਦੇ ਗੇਲਾਪੁਖੁਰੀ ਟੀ ਅਸਟੇਟ ਦੇ ਵਸਨੀਕ ਹਨ।
