ਚੇਅਰਮੈਨ ਕੇ. ਕੇ. ਬਾਵਾ ਅਤੇ ਮਲਕੀਤ ਸਿੰਘ ਦਾਖਾ ਨੇ ਪੰਜਾਬੀ ਲੋਕ ਗਾਇਕ ਕੇ. ਦੀਪ ਦਾ ਹਾਲ-ਚਾਲ ਪੁੱਛਿਆ
-ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ
-ਮਾਮਲਾ ਮੁੱਖ ਮੰਤਰੀ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ-ਬਾਵਾ
ਨਿਊਜ਼ ਪੰਜਾਬ
ਲੁਧਿਆਣਾ, 5 ਜੂਨ -ਪ੍ਰਸਿੱਧ ਪੰਜਾਬੀ ਲੋਕ ਗਾਇਕ ਕੇ. ਦੀਪ (80) ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਉਨ•ਾਂ ਦਾ ਕਹਿਣਾ ਹੈ ਕਿ ਕੇ. ਦੀਪ ਦੇ ਪਿਛਲੇ ਤਿੰਨ ਮਹੀਨੇ ਤੋਂ ਚੱਲ ਰਹੇ ਇਲਾਜ਼ ਦੇ ਚੱਲਦਿਆਂ ਉਹ ਭਾਰੀ ਆਰਥਿਕ ਬੋਝ ਦੇ ਹੇਠ ਆ ਗਏ ਹਨ।
ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਚੇਅਰਮੈਨ ਸ੍ਰੀ ਕੇ. ਕੇ. ਬਾਵਾ ਅਤੇ ਜ਼ਿਲ•ਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਸ੍ਰ. ਮਲਕੀਤ ਸਿੰਘ ਦਾਖਾ ਨੇ ਅੱਜ ਕੇ. ਦੀਪ ਦੇ ਘਰ ਜਾ ਕੇ ਉਨ•ਾਂ ਦਾ ਹਾਲ-ਚਾਲ ਜਾਣਿਆ ਅਤੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ।
ਸ੍ਰੀ ਬਾਵਾ ਅਤੇ ਸ੍ਰ. ਦਾਖਾ ਨੇ ਦੱਸਿਆ ਕਿ ਉਨ•ਾਂ ਨੇ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰ. ਤੇਜਵੀਰ ਸਿੰਘ ਦੇ ਧਿਆਨ ਵਿੱਚ ਲਿਆ ਦਿੱਤਾ ਹੈ, ਜਿਨ•ਾਂ ਨੇ ਅੱਗੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇਸ ਮਾਮਲੇ ‘ਤੇ ਧਿਆਨ ਦੇਣ ਲਈ ਹਦਾਇਤ ਕਰ ਦਿੱਤੀ ਹੈ। ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ•ਾਂ ਲੋਕਾਂ ਦੇ ਨਾਲ ਹਮੇਸ਼ਾਂ ਚੱਟਾਨ ਦੀ ਤਰ•ਾਂ ਖੜੀ ਹੈ, ਜਿਨ•ਾਂ ਨੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਉਨ•ਾਂ ਕਿਹਾ ਕਿ ਕੇ. ਦੀਪ ਆਪਣੇ ਆਪ ਵਿੱਚ ਇੱਕ ਸੰਸਥਾ ਹਨ।
ਕੇ. ਦੀਪ ਦੀ ਪੁੱਤਰੀ ਮਿਸ ਗੁਰਪ੍ਰੀਤ ਬਿੱਲੀ ਕੌਰ ਨੇ ਦੱਸਿਆ ਕਿ ਉਨ•ਾਂ ਦੇ ਪਿਤਾ ਫਰਵਰੀ 2020 ਮਹੀਨੇ ਘਰ ਵਿੱਚ ਡਿੱਗ ਪਏ ਸਨ, ਜਿਸ ਕਰਕੇ ਉਨ•ਾਂ ਦੇ ਸਿਰ ‘ਤੇ ਸੱਟ ਲੱਗ ਗਈ ਅਤੇ ਉਨ•ਾਂ ਦੇ ਦਿਮਾਗ ਵਿੱਚ ਅੰਦਰੂਨੀ ਖੂਨ ਦਾ ਵਹਾਅ ਹੋ ਗਿਆ। ਇਸ ਉਪਰੰਤ ਉਨ•ਾਂ ਦੇ ਹੁਣ ਤੱਕ ਸਥਾਨਕ ਡੀ. ਐੱਮ. ਸੀ. ਹਸਪਤਾਲ ਅਤੇ ਦੀਪ ਹਸਪਤਾਲ ਵਿੱਚ ਲਗਾਤਾਰ ਦੋ ਵੱਡੇ ਆਪਰੇਸ਼ਨ ਹੋ ਚੁੱਕੇ ਹਨ।
ਉਨ•ਾਂ ਕਿਹਾ ਕਿ ਉਨ•ਾਂ ਦੇ ਇਲਾਜ਼ ‘ਤੇ ਰੋਜ਼ਾਨਾ 22 ਹਜ਼ਾਰ ਰੁਪਏ ਦਾ ਖਰਚਾ ਆ ਰਿਹਾ ਹੈ ਅਤੇ ਉਹ ਹੁਣ ਤੱਕ 16 ਲੱਖ ਰੁਪਏ ਤੋਂ ਵਧੇਰੀ ਰਾਸ਼ੀ ਇਲਾਜ਼ ‘ਤੇ ਖਰਚ ਕਰ ਚੁੱਕੇ ਹਨ। ਉਨ•ਾਂ ਕਿਹਾ ਕਿ ਉਹ ਹੁਣ ਤੱਕ ਨਿੱਜੀ ਤੌਰ ‘ਤੇ ਆਪਣੇ ਪਿਤਾ ਦੀ ਦੇਖਭਾਲ ਕਰ ਰਹੀ ਹੈ ਅਤੇ ਹੁਣ ਉਹ ਆਰਥਿਕ ਤੌਰ ‘ਤੇ ਭਾਰੀ ਬੋਝ ਥੱਲੇ ਆ ਚੁੱਕੀ ਹੈ। ਉਨ•ਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਦੀ ਆਰਥਿਕ ਤੌਰ ‘ਤੇ ਮਦਦ ਕਰੇ ਤਾਂ ਜੋ ਕੇ. ਦੀਪ (ਕੁਲਦੀਪ ਸਿੰਘ) ਨੂੰ ਸਿਹਤਯਾਬ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਕੇ. ਦੀਪ ਨੇ ਆਪਣੀ ਪਤਨੀ ਜਗਮੋਹਨ ਕੌਰ ਨਾਲ ਰਲ ਕੇ ਕਈ ਦੋਗਾਣੇ ਗਾਏ ਹਨ। ਇਹ ਜੋੜੀ ਆਪਣੇ ਕਮੇਡੀ ਰੋਲ ‘ਮਾਈ ਮੋਹਣੋ’ ਅਤੇ ‘ਪੋਸਤੀ’ ਦੇ ਨਾਮ ਨਾਲ ਜਾਣੀ ਜਾਂਦੀ ਸੀ। ਕੇ. ਦੀਪ ਦਾ ਜਨਮ 10 ਦਸੰਬਰ, 1940 ਨੂੰ ਰੰਗੂਨ (ਬਰਮਾ) ਵਿਖੇ ਹੋਇਆ ਸੀ ਅਤੇ ਉਸਦਾ ਜੱਦੀ ਪਿੰਡ ਰਾਏਕੋਟ ਕੋਲ ਐਤੀਆਣਾ ਹੈ।