ਬਠਿੰਡਾ ਥਰਮਲ ਤੋਂ ਬਾਅਦ ਹੁਣ ਥਰਮਲ ਕਲੋਨੀ ਵੀ ਵੇਚਣ ਦਾ ਫ਼ੈਸਲਾ: 165 ਏਕੜ ਜ਼ਮੀਨ ਨੂੰ ਵੇਚਣ ਦੀ ਹਰੀ ਝੰਡੀ

ਨਿਊਜ਼ ਪੰਜਾਬ

11 ਦਸੰਬਰ 2025

ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਦੀ ਜਾਇਦਾਦ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਬਠਿੰਡਾ ਥਰਮਲ ਕਲੋਨੀ ਵੇਚਣ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ ਨੇ ਕਲੋਨੀ ਦੀ 165 ਏਕੜ ਜ਼ਮੀਨ ਵੇਚਣ ਲਈ ਹਰੀ ਝੰਡੀ ਦੇ ਦਿੱਤੀ ਹੈ।ਇਸ ਕਲੋਨੀ ‘ਚ ਕੁੱਲ 1495 ਮਕਾਨ ਹਨ, ਜਿਨ੍ਹਾਂ ‘ਚੋਂ 235 ਮਕਾਨ ਮੁਲਾਜ਼ਮਾਂ ਤੇ ਅਫਸਰ ਰਹਿ ਰਹੇ ਹਨ।ਕਲੋਨੀ ਦੀ ਵੇਚੀ ਜਾਣ ਵਾਲੀ ਸੰਪਤੀ 80 ਫੀਸਦੀ ਹਿੱਸਾ ਪਾਵਰਕੌਮ ਅਤੇ 20% ਹਿੱਸਾ ਪੁੱਡਾ ਦਾ ਹੋਵੇਗਾ।