ਲੁਧਿਆਣਾ’ ਚ ਸੰਤ ਸਾਹਿਬ ਤੇਲ ਮਿੱਲ ਨਾਂ ਦੀ ਚਾਰਾ ਫੈਕਟਰੀ ਵਿਚ ਭਿਆਨਕ ਅੱਗ, 8 ਫਾਇਰ ਗੱਡੀਆਂ ਨਾਲ ਰਾਹਤ ਕਾਰਜ ਜਾਰੀ

ਨਿਊਜ਼ ਪੰਜਾਬ

5 ਦਸੰਬਰ 2025

ਲੁਧਿਆਣਾ ਦੇ ਬਹਾਦਰ ਰੋਡ ਨਜ਼ਦੀਕ ਸਥਿਤ ਸੰਤ ਸਾਹਿਬ ਤੇਲ ਮਿੱਲ ਨਾਂ ਦੀ ਚਾਰਾ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਪਲਾਂ ਵਿਚ ਫੈਕਟਰੀ ਦੇ ਕੱਚੇ ਮਾਲ ਨੂੰ ਆਪਣੀ ਚਪੇਟ ਵਿਚ ਲੈ ਲਿਆ, ਜਿਸ ਨਾਲ ਉੱਚੀਆਂ ਉੱਚੀਆਂ ਲਪਟਾਂ ਉੱਠਣ ਲੱਗ ਪਈਆਂ। ਫੈਕਟਰੀ ਅੰਦਰ ਕੰਮ ਕਰਨ ਵਾਲੇ ਮਜ਼ਦੂਰਾ ਨੇ ਭੱਜ ਕੇ ਆਪਣੀ ਜਾਨ ਬਚਾਈ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ।

ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਉਹ 8 ਗੱਡੀਆਂ ਲੈ ਕੇ ਅੱਗ ਉਤੇ ਕਾਬੂ ਪਾ ਰਹੇ ਹਨ ਤੇ ਕਰੀਬ 50 ਫੀਸਦੀ ਅੱਗ ਉਤੇ ਕਾਬੂ ਪਾਇਆ ਜਾ ਚੁੱਕਾ ਹੈ।