RBI ਵੱਲੋਂ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਕਟੌਤੀ, GDP ਵਿਕਾਸ ਅਨੁਮਾਨ ਵਧਿਆ

ਨਿਊਜ਼ ਪੰਜਾਬ

5 ਦਸੰਬਰ 2025

ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ   ਰੈਪੋ ਰੇਟ ਵਿੱਚ ਕਟੌਤੀ ਦਾ ਐਲਾਨ ਕੀਤਾ। ਇਹ ਕਟੋਤੀ 25 ਬੇਸਿਸ ਪੁਆਇੰਟ ਦੀ ਹੋਈ, ਜਿਸ ਨਾਲ ਇਹ 5.25 ਪ੍ਰਤੀਸ਼ਤ ਹੋ ਗਿਆ।

ਇਸ ਫੈਸਲੇ ਨਾਲ ਆਮ ਲੋਕਾਂ ਨੂੰ ਘਰੇਲੂ ਕਰਜ਼ਿਆਂ, ਕਾਰ ਕਰਜ਼ਿਆਂ ਅਤੇ EMI ‘ਤੇ ਰਾਹਤ ਮਿਲੇਗੀ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਦੇਸ਼ ਵਿੱਚ ਮਹਿੰਗਾਈ  ਇਸ ਸਮੇਂ 2.2 ਪ੍ਰਤੀਸ਼ਤ ਦੇ ਰਿਕਾਰਡ ਹੇਠਲੇ ਪੱਧਰ ‘ਤੇ ਹੈ ਅਤੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਵਿਕਾਸ ਦਰ 8 ਪ੍ਰਤੀਸ਼ਤ ਸੀ।

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2025-26 ਲਈ ਆਪਣੇ ਜੀਡੀਪੀ ਵਿਕਾਸ ਅਨੁਮਾਨ ਨੂੰ 6.8% ਤੋਂ ਵਧਾ ਕੇ 7.3% ਕਰ ਦਿੱਤਾ ਹੈ।  ਅਕਤੂਬਰ-ਦਸੰਬਰ 2025 ਲਈ, ਅਨੁਮਾਨ 7.0% ਹੈ, ਜੋ ਕਿ ਪਿਛਲੇ 6.4% ਤੋਂ ਵੱਧ ਹੈ। ਇਸੇ ਤਰ੍ਹਾਂ, ਚੌਥੀ ਤਿਮਾਹੀ, ਜਨਵਰੀ-ਮਾਰਚ 2026 ਲਈ, ਅਨੁਮਾਨ 6.5% ਹੈ, ਜੋ ਕਿ ਪਿਛਲੇ 6.2% ਤੋਂ ਵੱਧ ਹੈ।