ਨਿਊਜ਼ ਪੰਜਾਬ
18 ਫਰਵਰੀ 2025
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਨੂੰ ਲੈ ਕੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਂਕੁੰਭ ਨੂੰ ਮੌਤ ਦਾ ਕੁੰਭ ਦੱਸਿਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਇਹ ਹੁਣ ਮਹਾਂਕੁੰਭ ਨਹੀਂ ਰਿਹਾ, ਇਹ ਮੌਤ ਕੁੰਭ ਬਣ ਗਿਆ ਹੈ। ਵਿਧਾਨ ਸਭਾ ਵਿੱਚ ਬੋਲਦਿਆਂ, ਮਮਤਾ ਬੈਨਰਜੀ ਨੇ ਸਰਕਾਰ ‘ਤੇ ਮਹਾਂਕੁੰਭ ਲਈ ਕੋਈ ਪ੍ਰਬੰਧ ਨਾ ਕਰਨ ਦਾ ਦੋਸ਼ ਲਗਾਇਆ ਹੈ।
Kolkata: On #MahaKumbh2025, West Bengal CM Mamata Banerjee says, “This is ‘Mrityu Kumbh’…I respect Maha Kumbh, I respect the holy Ganga Maa. But there is no planning…How many people have been recovered?…For the rich, the VIP, there are systems available to get camps (tents) for as high as Rs 1 Lakhs. For the poor, there are no arrangements at Kumbh…Stampede situation is common in a ‘mela’ but it is important to make arrangements. What planning did you make?…”
ਆਓ ਜਾਣਦੇ ਹਾਂ ਮਮਤਾ ਬੈਨਰਜੀ ਨੇ ਹੋਰ ਕੀ ਕਿਹਾ ਹੈ।ਮਮਤਾ ਬੈਨਰਜੀ ਨੇ ਕੀ ਕਿਹਾ?
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਂਕੁੰਭ ਬਾਰੇ ਕਿਹਾ ਕਿ ਇਹ ਹੁਣ ਮਹਾਂਕੁੰਭ ਨਹੀਂ ਰਿਹਾ। ਮੌਤ ਦਾ ਤਿਉਹਾਰ ਹੋ ਗਿਆ ਹੈ। ਮਹਾਂਕੁੰਭ ਪ੍ਰਤੀ ਪੂਰਾ ਸਤਿਕਾਰ ਅਤੇ ਸ਼ਰਧਾ ਹੈ। ਮੈਨੂੰ ਪਵਿੱਤਰ ਮਾਂ ਗੰਗਾ ਪ੍ਰਤੀ ਪੂਰਾ ਸਤਿਕਾਰ ਹੈ ਪਰ ਉਨ੍ਹਾਂ ਨੇ ਕੀ ਕੀਤਾ? ਕੋਈ ਯੋਜਨਾਬੰਦੀ ਨਹੀਂ ਕੀਤੀ ਗਈ, ਸਿਰਫ਼ ਪ੍ਰਚਾਰ ਕੀਤਾ ਗਿਆ, ਇੰਨੇ ਸਾਰੇ ਲੋਕ ਮਾਰੇ ਗਏ ਹਨ।
