ਤਰਨ ਤਾਰਨ ਦੇ ਜੁਡੀਸ਼ਲ ਮੈਜਿਸਟਰੇਟ ਪੰਕਜ ਵਰਮਾ ਦੀ ਅਦਾਲਤ ਵੱਲੋਂ ਤਰਨ ਤਾਰਨ ਤੋਂ ਚੌਣ ਲੜਣ ਵਾਲੀ ਅਕਾਲੀ ਦਲ ਦੀ ਆਗੂ ਸੁਖਵਿੰਦਰ ਕੌਰ ਰੰਧਾਵਾ ਦੀ ਲੜਕੀ ਕੰਚਨਪ੍ਰੀਤ ਕੌਰ ਨੂੰ ਅੱਜ ਤੜਕਸਾਰ ਰਿਹਾ ਕਰ ਦਿੱਤਾ ਗਿਆ
ਇਹ ਜਾਣਕਾਰੀ ਮੀਡੀਆ ਨੂੰ ਦੇਂਦੇ ਹੋਏ ਅਕਾਲੀ ਦਲ ਦੇ ਬੁਲਾਰੇ ਅਤੇ ਕੰਚਨਪ੍ਰੀਤ ਕੌਰ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਮੀਡੀਆ ਨੂੰ ਦਿੱਤੀ 
ਤਰਨ ਤਾਰਨ ਉਪ ਚੋਣ ਸਮੇਂ ਚਰਚਾ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੌਰ ਨੂੰ ਅਦਾਲਤ ਨੇ ਅੱਜ ਤੜਕਸਾਰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ’ਤੇ ਵੀਡੀਓ ਸਾਂਝੀ ਕੀਤੀ ਗਈ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਿਆਸੀ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਮਾਣਯੋਗ ਹਾਈ ਕੋਰਟ ਨੇ ਕੰਚਨਪ੍ਰੀਤ ਕੌਰ ਨੂੰ ਪੁਲੀਸ ਕਸਟਡੀ ਤੋਂ ਮੈਜੀਸਟ੍ਰੇਟ ਦੀ ਕਸਟਡੀ ਵਿੱਚ ਸ਼ਿਫਟ ਕਰਨ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਸਵੇਰੇ ਕਰੀਬ 4 ਵਜੇ ਮਿਲੀ ਰਿਹਾਈ ਤੋਂ ਬਾਅਦ ਬਾਹਰ ਆਉਂਦਿਆਂ ਕੰਚਨਪ੍ਰੀਤ ਕੌਰ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕੀਤਾ।
ਮਾਮਲੇ ਦੀ ਸੁਣਵਾਈ ਦੌਰਾਨ ਦੇਰ ਰਾਤ ਤੱਕ ਬਹਿਸ ਸ਼ੁਰੂ ਨਹੀਂ ਹੋ ਸਕੀ। ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਕੰਚਨਪ੍ਰੀਤ ਕੌਰ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਅਤੇ ਦਮਨਦੀਪ ਸਿੰਘ ਸੋਬਤੀ ਚੰਡੀਗੜ੍ਹ ਤੋਂ ਸਮੇਂ ਸਿਰ ਅਦਾਲਤ ਵਿੱਚ ਪਹੁੰਚ ਗਏ ਸਨ, ਪਰ ਸਰਕਾਰੀ ਧਿਰ ਨੇ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਆਪਣੇ ਵਕੀਲਾਂ ਦੇ ਆਉਣ ਲਈ ਅਦਾਲਤ ਵਿੱਚ ਸਮਾਂ ਮੰਗਣ ਦੀ ਅਰਜ਼ੀ ਦਿੱਤੀ। ਦੇਰ ਸ਼ਾਮ ਤੱਕ ਸਰਕਾਰੀ ਵਕੀਲ ਅਦਾਲਤ ਵਿੱਚ ਨਹੀਂ ਪਹੁੰਚ ਸਕੇ, ਜਿਸ ਕਰਕੇ ਰਾਤ ਦੇ 9 ਵਜੇ ਤੋਂ ਬਾਅਦ ਵੀ ਮਾਮਲੇ ਦੀ ਸੁਣਵਾਈ ਲਟਕਦੀ ਰਹੀ। ਜ਼ਿਕਰਯੋਗ ਹੈ ਕਿ ਅਕਾਲੀ ਆਗੂ ਦੀ ਲੜਕੀ ਕੰਚਨਪ੍ਰੀਤ ਕੌਰ ਨੂੰ ਬੀਤੇ ਦਿਨ ਝਬਾਲ ਪੁਲੀਸ ਨੇ ਮਜੀਠਾ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਇੱਕ ਮਾਮਲੇ ਵਿੱਚ ਇੱਕ ਗੈਰ ਜਮਾਨਤੀ ਧਾਰਾ ਜੋੜ ਕੇ ਗ੍ਰਿਫਤਾਰ ਕੀਤਾ ਸੀ, ਜਿਸ ਦਾ ਸ਼੍ਰੋਮਣੀ ਅਕਾਲੀ ਦੱਲ ਵੱਲੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਹਾਈ ਕੋਰਟ ਸਾਹਮਣੇ ਇਹ ਮਾਮਲਾ ਲਿਆਂਦਾ ਸੀ ।
