ਸ੍ਰ. ਹਰਜੀਤ ਸਿੰਘ ਆਹੂਜਾ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਮਾਡਲ ਗ੍ਰਾਮ ਵਿਖੇ 25 ਨਵੰਬਰ ਨੂੰ ਹੋਵੇਗੀ

ਪ੍ਰਿਤਪਾਲ ਸਿੰਘ ਪਾਲੀ

ਲੁਧਿਆਣਾ 23 ਨਵੰਬਰ –  ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸਰਦਾਰ ਨੂਰ ਜੋਤ ਸਿੰਘ ਮੱਕੜ ਦੇ ਮਾਮਾ ਜੀ ਸਰਦਾਰ ਹਰਜੀਤ ਸਿੰਘ ਆਹੂਜਾ ਜੋ ਬੀਤੇ ਦਿਨੀ ਸਵਰਗਵਾਸ ਹੋ ਗਏ ਸਨ ਦੇ ਨਮਿਤ ਕੀਰਤਨ ਤੇ ਅੰਤਮ ਅਰਦਾਸ ਸਮਾਗ਼ਮ 25 ਨਵੰਬਰ 2025  ਨੂੰ ਦੁਪਹਿਰ ਇਕ ਤੋਂ ਢਾਈ ਵਜੇ ਤੱਕ ਗੁਰਦੁਆਰਾ ਮਾਡਲ ਗ੍ਰਾਮ ਸਿੰਘ ਸਭਾ ਵਿਖੇ ਹੋਵੇਗਾ ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸ੍ਰ. ਮਹੇਸ਼ਇਦੰਰ ਸਿੰਘ ਗਰੇਵਾਲ, ਸਰਦਾਰ ਪਰਉਪਕਾਰ ਸਿੰਘ ਘੁੰਮਣ, ਅਤੇ ਜ਼ਿਲਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਭਿੰਦਾ ਨੇ ਸਰਦਾਰ ਅਹੂਜਾ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।