ਸਰਕਾਰ ਨੇ ਹਾਇਰ ਸੈਕੰਡਰੀ ਸਟੇਜ (ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸਾਂ) ਲਈ ਵਿਕਲਪਿਕ ਅਕੈਡਮਿਕ ਕੈਲੰਡਰ ਜਾਰੀ ਕੀਤਾ
ਨਿਊਜ਼ ਪੰਜਾਬ
ਨਵੀ ਦਿੱਲੀ , 4 ਜੂਨ – ਕੇਂਦਰ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਹਾਇਰ ਸੈਕੰਡਰੀ ਸਟੇਜ (ਗਿਆਰ੍ਹਵੀਂ ਅਤੇ ਬਾਰ੍ਹਵੀਂਕਲਾਸਾਂ) ਲਈ ਵਿਕਲਪਿਕ ਅਕੈਡਮਿਕ ਕੈਲੰਡਰ ਜਾਰੀ ਕੀਤਾ। ਕੈਲੰਡਰ ਐੱਨਸੀਈਆਰਟੀ ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਕੋਵਿਡ -19 ਦੇ ਕਾਰਨ ਘਰ ਵਿੱਚ ਰਹਿਣ ਦੌਰਾਨ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਵਿਦਿਅਕ ਗਤੀਵਿਧੀਆਂ ਰਾਹੀਂ ਸਾਰਥਕ ਰੂਪ ਵਿੱਚ ਆਹਰੇ ਲਾਇਆ ਜਾ ਸਕੇ।
ਇਸ ਮੌਕੇ ʼਤੇ ਬੋਲਦਿਆਂ,ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਕਿਹਾ ਕਿ ਕੈਲੰਡਰ ਅਧਿਆਪਕਾਂ ਨੂੰ ਮਨੋਰੰਜਨ ਨਾਲ ਭਰੇ, ਦਿਲਚਸਪ ਤਰੀਕਿਆਂ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਉਪਲਬਧ ਵੱਖ-ਵੱਖ ਤਕਨੀਕੀ ਸਾਧਨਾਂ ਅਤੇ ਸੋਸ਼ਲ ਮੀਡੀਆ ਉਪਕਰਣਾਂ ਦੀ ਵਰਤੋਂ ਬਾਰੇ ਦਿਸ਼ਾ-ਨਿਰਦੇਸ਼ ਉਪਲੱਬਧ ਕਰਦਾ ਹੈ ਜਿਨ੍ਹਾਂ ਦੀ ਵਰਤੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੁਆਰਾ ਘਰ ਬੈਠ ਕੇ ਕੀਤੀ ਜਾ ਸਕਦੀ ਹੈ। ਫਿਰ ਵੀ, ਇਸ ਨੇ ਮੋਬਾਈਲ, ਰੇਡੀਓ, ਟੈਲੀਵਿਜ਼ਨ, ਐੱਸਐੱਮਐੱਸ ਅਤੇ ਸੋਸ਼ਲ ਮੀਡੀਆ ਜਿਹੇ ਵੱਖ-ਵੱਖ ਟੂਲਸ ਅਤੇ ਪਲੈਟਫਾਰਮਾਂ ‘ਤੇ ਵਿਦਿਆਰਥੀਆਂ ਦੀ ਪਹੁੰਚ ਦੇ ਭਿੰਨ ਭਿੰਨ ਪੱਧਰਾਂ ਨੂੰ ਧਿਆਨ ਵਿੱਚ ਰੱਖਿਆ ਹੈ।
https://twitter.com/DrRPNishank/status/1268078141039349760
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਉਹ ਵਿਦਿਆਰਥੀ ਜਿਨ੍ਹਾਂ ਕੋਲ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ, ਜਾਂ ਹੋ ਸਕਦਾ ਹੈ ਕਿ ਉਹ ਸੋਸ਼ਲ ਮੀਡੀਆ ਦੇ ਵੱਖ ਵੱਖ ਉਪਕਰਣਾਂ, ਜਿਵੇਂ ਕਿ ਵਟਸਐਪ, ਫੇਸਬੁੱਕ, ਟਵਿੱਟਰ, ਗੂਗਲ, ਆਦਿ ਦੀ ਵਰਤੋਂ ਨਾ ਕਰ ਸਕਦੇ ਹੋਣ, ਸੋ ਇਹ ਕੈਲੰਡਰ ਅਧਿਆਪਕਾਂ ਨੂੰ ਗਾਈਡ ਕਰੇਗਾ ਤਾਂ ਜੋ ਉਹ ਅੱਗੋਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ʼਤੇ ਐੱਸਐੱਮਐੱਸ ਰਾਹੀਂ ਜਾਂ ਵੌਇਸ ਕਾਲ ਰਾਹੀਂ ਸੇਧ ਦੇ ਸਕਣ।
ਮੰਤਰੀ ਨੇ ਅੱਗੇ ਕਿਹਾ ਕਿ ਇਹ ਕੈਲੰਡਰ ਦਿੱਵਯਾਂਗ ਬੱਚਿਆਂ (ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ) ਸਮੇਤ ਸਾਰੇ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕਰੇਗਾ – ਆਡਿਓ ਪੁਸਤਕਾਂ, ਰੇਡੀਓ ਪ੍ਰੋਗਰਾਮਾਂ, ਵੀਡੀਓ ਪ੍ਰੋਗਰਾਮਾਂ ਲਈ ਲਿੰਕ ਸ਼ਾਮਲ ਕੀਤਾ ਜਾਵੇਗਾ।
ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਕੈਲੰਡਰ ਵਿੱਚ ਪਾਠਕ੍ਰਮ ਜਾਂ ਪਾਠ-ਪੁਸਤਕ ਤੋਂ ਲਏ ਗਏ ਵਿਸ਼ੇ / ਅਧਿਆਏ ਦੇ ਹਵਾਲੇ ਨਾਲ ਹਫ਼ਤਾ-ਵਾਰ ਯੋਜਨਾ ਹੈ ਜਿਸ ਵਿੱਚ ਦਿਲਚਸਪ ਅਤੇ ਚੁਣੌਤੀਪੂਰਨ ਗਤੀਵਿਧੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਯੋਜਨਾ ਸਿੱਖਣ ਨਤੀਜਿਆਂ ਨਾਲ ਥੀਮਜ਼ ਦਾ ਆਕਲਨ ਕਰਦੀ ਹੈ । ਸਿੱਖਣ ਨਤੀਜਿਆਂ ਦੇ ਨਾਲ ਥੀਮ ਦੀ ਮੈਪਿੰਗ ਦਾ ਉਦੇਸ਼ ਅਧਿਆਪਕਾਂ / ਮਾਪਿਆਂ ਨੂੰ ਬੱਚਿਆਂ ਦੀ ਸਿਖਲਾਈ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਪਾਠ ਪੁਸਤਕਾਂ ਤੋਂ ਹਟ ਕੇ ਸਿੱਖਣ ਦੀ ਸੁਵਿਧਾ ਦੇਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਲੰਡਰ ਵਿਚ ਦਿੱਤੀਆਂ ਗਈਆਂ ਗਤੀਵਿਧੀਆਂ ਸਿੱਖਣ ਨਤੀਜਿਆਂ ‘ਤੇ ਕੇਂਦਰਿਤ ਹਨ ਜੋ ਕਿ ਬੱਚੇ ਆਪਣੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵਰਤੀਆਂ ਜਾ ਰਹੀਆਂ ਪਾਠ-ਪੁਸਤਕਾਂ ਸਮੇਤ ਕਿਸੇ ਵੀ ਸ੍ਰੋਤ ਰਾਹੀਂ ਪ੍ਰਾਪਤ ਕਰ ਸਕਦੇ ਹਨ।
ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਕੈਲੰਡਰ ਪ੍ਰਯੋਗਿਕ ਸਿਖਲਾਈ ਦੀਆਂ ਗਤੀਵਿਧੀਆਂ ਜਿਵੇਂ ਕਿ ਆਰਟਸ ਐਜੂਕੇਸ਼ਨ, ਸਰੀਰਕ ਅਭਿਆਸ, ਯੋਗਾ ਆਦਿ ਵੀ ਕਵਰ ਕਰਦਾ ਹੈ। ਇਸ ਵਿੱਚ ਖਾਨਿਆਂ ਦੇ ਰੂਪ ਵਿੱਚ ਕਲਾਸ-ਵਾਰ ਅਤੇ ਵਿਸ਼ੇ-ਵਾਰ ਗਤੀਵਿਧੀਆਂ ਸ਼ਾਮਲ ਹਨ। ਇਸ ਕੈਲੰਡਰ ਵਿੱਚ ਵਿਸ਼ੇ-ਖੇਤਰ ਵਜੋਂ ਚਾਰ ਭਾਸ਼ਾਵਾਂ ਨਾਲ ਸਬੰਧਤ ਗਤੀਵਿਧੀਆਂ ਸ਼ਾਮਲ ਹਨ ਅਰਥਾਤ ਹਿੰਦੀ, ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ। ਉਨ੍ਹਾਂ ਹੋਰ ਕਿਹਾ ਕਿ ਇਹ ਕੈਲੰਡਰ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਤਣਾਅ ਅਤੇ ਚਿੰਤਾ ਨੂੰ ਘਟਾਉਣ ਦੀਆਂ ਰਣਨੀਤੀਆਂ ਨੂੰ ਵੀ ਜਗ੍ਹਾ ਦਿੰਦਾ ਹੈ। ਕੈਲੰਡਰ ਵਿੱਚ, ਭਾਰਤ ਸਰਕਾਰ ਦੇ ਈ-ਪਾਠਸ਼ਾਲਾ, ਐੱਨਆਰਓਈਆਰ ਅਤੇ ਦੀਕਸ਼ਾ (ਡੀਆਈਕੇਐੱਸਐੱਚਏ) ਪੋਰਟਲ ‘ਤੇ ਉਪਲੱਬਧ ਅਧਿਆਇ ਅਨੁਸਾਰ ਈ-ਸਮੱਗਰੀ ਦਾ ਲਿੰਕ ਸ਼ਾਮਲ ਹੈ।
ਦਿੱਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਦਾ ਸਰੂਪ ਸੁਝਾਵਾਤਮਿਕ ਹੈ ਨਾ ਕਿ ਪ੍ਰਸਤਾਵਿਕ ਅਤੇ ਨਾ ਹੀ ਇਹ ਕ੍ਰਮ ਲਾਜ਼ਮੀ ਹੈ। ਅਧਿਆਪਿਕ ਅਤੇ ਮਾਪੇ ਗਤੀਵਿਧੀਆਂ ਨੂੰ ਪ੍ਰਸੰਗਿਕ ਬਣਾਉਣ ਦੀ ਚੋਣ ਕਰ ਸਕਦੇ ਹਨ ਅਤੇ ਤਰਤੀਬ ਦੀ ਪਰਵਾਹ ਕੀਤੇ ਬਗੈਰ ਉਹ ਗਤੀਵਿਧੀਆਂ ਕਰ ਸਕਦੇ ਹਨ ਜਿਨ੍ਹਾਂ ਵਿੱਚ ਵਿਦਿਆਰਥੀ ਦਿਲਚਸਪੀ ਦਿਖਾਉਂਦਾ ਹੈ।
ਐੱਨਸੀਈਆਰਟੀ ਨੇ ਪਹਿਲਾਂ ਹੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਟੀਵੀ ਚੈਨਲ ਸਵਯੰ ਪ੍ਰਭਾ (ਕਿਸ਼ੋਰ ਮੰਚ) ਦੁਆਰਾ ਲਾਈਵ ਇੰਟਰਐਕਟਿਵ ਸੈਸ਼ਨਾਂ ਦੀ ਸ਼ੁਰੂਆਤ ਕੀਤੀ ਹੈ (ਮੁਫ਼ਤ ਡੀਟੀਐੱਚ ਚੈਨਲ 128, ਡਿਸ਼ ਟੀਵੀ ਚੈਨਲ # 950, ਸੱਨਡਾਇਰੈਕਟ # 793, ਜੀਓ ਟੀਵੀ, ਟਾਟਾਸਕਾਈ # 756, ਏਅਰਟੈੱਲ ਚੈਨਲ # 440, ਵੀਡੀਓਕਾਨ ਚੈਨਲ # 477, ਕਿਸ਼ੋਰ ਮੰਚ ਐਪ (ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ) ਅਤੇ ਯੂਟਿਊਬ ਲਾਈਵ (ਐੱਨਸੀਈਆਰਟੀ ਅਧਿਕਾਰਕ ਚੈਨਲ)। ਰੋਜ਼ਾਨਾ ਸੋਮਵਾਰ ਤੋਂ ਸ਼ਨੀਵਾਰ, ਇਹ ਸੈਸ਼ਨ ਪ੍ਰਾਇਮਰੀ ਕਲਾਸਾਂ ਲਈ ਸਵੇਰੇ 10:30 ਵਜੇ ਤੋਂ 12:30 ਵਜੇ ਤੱਕ, ਅੱਪਰ ਪ੍ਰਾਇਮਰੀ ਕਲਾਸਾਂ ਲਈ ਦੁਪਹਿਰ 12:00 ਵਜੇ ਤੋਂ ਦੁਪਹਿਰ 1:30 ਵਜੇ ਤੱਕ, ਸੈਕੰਡਰੀ ਕਲਾਸਾਂ ਲਈ ਸਵੇਰੇ 9: 00 ਵਜੇ ਤੋਂ ਸਵੇਰੇ 10:30 ਵਜੇ ਤੱਕ ਅਤੇ ਦੁਪਹਿਰ 2:30 ਵਜੇ ਤੋਂ ਸ਼ਾਮ 4:00 ਵਜੇ ਤੱਕ ਹਾਇਰ ਸੈਕੰਡਰੀ ਸਟੇਜ ਲਈ ਪ੍ਰਸਾਰਿਤ ਕੀਤੇ ਜਾਂਦੇ ਹਨ। ਦਰਸ਼ਕਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ, ਇਹਨਾਂ ਲਾਈਵ ਸੈਸ਼ਨਾਂ ਵਿੱਚ ਵਿਸ਼ਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਵਿਵਹਾਰਿਕ ਗਤੀਵਿਧੀਆਂ ਵੀ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਇਹ ਕੈਲੰਡਰ ਐੱਸਸੀਈਆਰਟੀਜ਼/ਐੱਸਆਈਈਜ਼,ਡਾਇਰੈਕਟੋਰੇਟਸ ਆਵ੍ ਐਜੂਕੇਸ਼ਨ, ਕੇਂਦਰੀ ਵਿਦਿਆਲਯ ਸੰਗਠਨ, ਨਵੋਦਯਾ ਵਿਦਿਆਲਯ ਸਮਿਤੀ, ਸੀਬੀਐੱਸਈ ਅਤੇ ਰਾਜ ਸਕੂਲ ਸਿੱਖਿਆ ਬੋਰਡਾਂ, ਆਦਿ ਨਾਲ ਵੀਡੀਓ ਕਾਨਫਰੰਸ ਆਯੋਜਿਤ ਕਰਕੇ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਹ ਸਾਡੇ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਪ੍ਰਿੰਸੀਪਲਾਂ ਅਤੇ ਮਾਪਿਆਂ ਨੂੰ ਔਨ-ਲਾਈਨ ਟੀਚਿੰਗ-ਲਰਨਿੰਗ ਸਰੋਤਾਂ ਦੀ ਵਰਤੋਂ ਕਰਕੇ ਕੋਵਿਡ -19 ਨਾਲ ਨਜਿੱਠਣ ਦੇ ਸਕਾਰਾਤਮਕ ਤਰੀਕਿਆਂ ਦਾ ਪਤਾ ਲਗਾਉਣ ਲਈ ਸਸ਼ਕਤ ਕਰੇਗਾ ਅਤੇ ਸਿੱਖਣ ਨਤੀਜਿਆਂ ਦੀ ਪ੍ਰਾਪਤੀ ਵਿਚ ਸਹਾਇਤਾ ਕਰੇਗਾ।
ਪ੍ਰਾਇਮਰੀ ਸਟੇਜ (ਕਲਾਸਾਂ ਪਹਿਲੀ ਤੋਂ ਪੰਜਵੀਂ), ਅੱਪਰ ਪ੍ਰਾਇਮਰੀ ਸਟੇਜ (ਕਲਾਸਾਂ VI ਤੋਂ VIII) ਅਤੇ ਹਾਇਰ ਸੈਕੰਡਰੀ ਸਟੇਜ (ਕਲਾਸਾਂ IX ਅਤੇ X) ਲਈ ਵਿਕਲਪਿਕ ਅਕਾਦਮਿਕ ਕੈਲੰਡਰ ਅਪ੍ਰੈਲ, 2020 ਵਿੱਚ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੁਆਰਾ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।
ਹਾਇਰ ਸੈਕੰਡਰੀ ਅੰਗਰੇਜ਼ੀ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਲਈ ਇੱਥੇ ਕਲਿੱਕ ਕਰੋ:
Click here for Alternative Academic calendar for Higher Secondary English
ਹਾਇਰ ਸੈਕੰਡਰੀ ਹਿੰਦੀ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਲਈ ਇੱਥੇ ਕਲਿੱਕ ਕਰੋ:
Click here for Alternative Academic calendar for Higher Secondary Hindi