58 ਲਖ ਤੋਂ ਵੱਧ ਮਜ਼ਦੂਰ ਆਪਣੇ ਘਰਾਂ ਵਿਚ ਪਹੁੰਚੇ – 6 ਲਖ ਦੇ ਕਰੀਬ ਮਜ਼ਦੂਰ ਜਾ ਚੁੱਕੇ ਨੇ ਪੰਜਾਬ ਵਿੱਚੋ
ਨਿਊਜ਼ ਪੰਜਾਬ
ਨਵੀ ਦਿੱਲੀ , 4 ਜੂਨ – ਭਾਰਤੀ ਰੇਲਵੇ ਨੇ 3 ਜੂਨ 2020 (ਸਵੇਰੇ 10 ਵਜੇ ਤੱਕ) ਤੱਕ ਦੇਸ਼ ਭਰ ਵਿੱਚ 4197 ‘ਕਿਰਤੀ ਸਪੈਸ਼ਲ’ ਟ੍ਰੇਨਾਂ ਦਾ ਸੰਚਾਲਨ ਕੀਤਾ ਅਤੇ 1 ਮਈ ਤੋਂ ਹੁਣ ਤੱਕ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਜ਼ਰੀਏ 58 ਲੱਖ ਤੋਂ ਜ਼ਿਆਦਾ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ ਗਿਆ
ਸਿਰਫ ਮਈ ਵਿੱਚ ਹੀ 50 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਮੰਜ਼ਿਲਾਂ ਤੱਕ ਪਹੁੰਚਾਇਆ ਗਿਆ
ਗ੍ਰਹਿ ਮੰਤਰਾਲੇ ਦੁਆਰਾ ਵੱਖ-ਵੱਖ ਸਥਾਨਾਂ ‘ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਦੀ ਵਿਸ਼ੇਸ਼ ਟ੍ਰੇਨਾਂ ਦੁਆਰਾ ਆਵਾਜਾਈ ਦੇ ਸੰਬੰਧ ਵਿੱਚ ਜਾਰੀ ਆਦੇਸ਼ ਦੇ ਕ੍ਰਮ ਵਿੱਚ ਭਾਰਤੀ ਰੇਲਵੇ 1 ਮਈ 2020 ਤੋਂ ‘ਕਿਰਤੀ ਸਪੈਸ਼ਲ’ ਟ੍ਰੇਨਾਂ ਦਾ ਸੰਚਾਲਨ ਕਰ ਰਿਹਾ ਹੈ।
3 ਜੂਨ, 2020 ਤੱਕ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਤੋਂ ਕੁੱਲ 4197 ‘ਕਿਰਤੀ ਸਪੈਸ਼ਲ’ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਚੱਕਿਆ ਹੈ। ਸਵੇਰੇ 09.00 ਵਜੇ ਤੱਕ 81 ਟ੍ਰੇਨਾਂ ਸੰਚਾਲਨ ਵਿੱਚ ਸਨ। ਹੁਣ ਤੱਕ 34 ਦਿਨਾਂ ਵਿੱਚ ਸ਼੍ਰਮਿਕ ਟ੍ਰੇਨਾਂ ਜ਼ਰੀਏ 58 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਡੈੱਸਟੀਨੇਸ਼ਨਾਂ ਤੱਕ ਪਹੁੰਚਾਇਆ ਜਾ ਚੁੱਕਿਆ ਹੈ।
ਇਹ 4197 ਟ੍ਰੇਨਾਂ ਵੱਖ-ਵੱਖ ਰਾਜਾਂ ਤੋਂ ਰਵਾਨਾ ਹੋਈਆਂ। ਜਿੱਥੋਂ ਸਭ ਤੋਂ ਜ਼ਿਆਦਾ ਟ੍ਰੇਨਾਂ ਰਵਾਨਾ ਹੋਈਆਂ ਉਹ ਚੋਟੀ ਦੇ ਪੰਜਾ ਰਾਜ ਇਸ ਪ੍ਰਕਾਰ ਹਨ – ਗੁਜਰਾਤ (1026 ਟ੍ਰੇਨਾਂ), ਮਹਾਰਾਸ਼ਟਰ (802 ਟ੍ਰੇਨਾਂ), ਪੰਜਾਬ (416 ਟ੍ਰੇਨਾਂ), ਉੱਤਰਪ੍ਰਦੇਸ਼ (294 ਟ੍ਰੇਨਾਂ) ਅਤੇ ਬਿਹਾਰ (294 ਟ੍ਰੇਨਾਂ) ਹਨ।
ਇਹ ‘ਕਿਰਤੀ ਸਪੈਸ਼ਲ’ ਟ੍ਰੇਨਾਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਗਈਆਂ। ਜਿੱਥੇ ਸਭ ਤੋਂ ਜ਼ਿਆਦਾ ਟ੍ਰੇਨਾਂ ਗਈਆਂ ਉਹ ਚੋਟੀ ਦੇ ਪੰਜ ਰਾਜ ਇਸ ਪ੍ਰਕਾਰ ਹਨ – ਉੱਤਰ ਪ੍ਰਦੇਸ਼ (1682 ਟ੍ਰੇਨਾਂ) , ਬਿਹਾਰ (1495 ਟ੍ਰੇਨਾਂ), ਝਾਰਖੰਡ (197 ਟ੍ਰੇਨਾਂ),ਓਡੀਸ਼ਾ(187 ਟ੍ਰੇਨਾਂ), ਪੱਛਮ ਬੰਗਾਲ (156 ਟ੍ਰੇਨਾਂ)।
ਜ਼ਿਕਰਯੋਗ ਹੈ ਕਿ ਸੰਚਾਲਿਤ ਟ੍ਰੇਨਾਂ ਨੂੰ ਕਿਸੇ ਪ੍ਰਕਾਰ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।
‘ਕਿਰਤੀ ਸਪੈਸ਼ਲ’ ਟ੍ਰੇਨਾਂ ਦੇ ਇਲਾਵਾ ਰੇਲਵੇ ਦੁਆਰਾ ਨਵੀਂ ਦਿੱਲੀ ਨਾਲ ਜੋੜਨ ਵਾਲੀਆਂ 15 ਜੋੜੀ ਵਿਸ਼ੇਸ਼ ਰਾਜਧਾਨੀ ਜਿਹੀਆਂ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ 1 ਜੂਨ ਤੋਂ 200 ਵਾਧੂ ਸਮਾਂ ਸਾਰਣੀਬੱਧ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ।