ਡੇਰਾਬੱਸੀ ਵਿੱਚ ਅੰਤਰਰਾਜੀ ਜਾਅਲੀ ਕਰੰਸੀ ਗਰੋਹ ਬੇਨਕਾਬ, 9.99 ਕਰੋੜ ਬਰਾਮਦ—ਦੋ ਗ੍ਰਿਫ਼ਤਾਰ

ਨਿਊਜ਼ ਪੰਜਾਬ

14 ਨਵੰਬਰ 2025

ਡੇਰਾਬੱਸੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਤਰਰਾਜੀ ਜਾਅਲੀ ਕਰੰਸੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਡੇਰਾਬੱਸੀ ਵਿਖੇ ਨਾਕੇਬੰਦੀ ਦੌਰਾਨ ਕੁੱਲ 9 ਕਰੋੜ 99 ਲੱਖ 5 ਹਜ਼ਾਰ ਰੁਪਏ ਦੀ ਨਕਲੀ ਅਤੇ ਬੰਦ ਕੀਤੀ ਹੋਈ ਕਰੰਸੀ ਬਰਾਮਦ ਕੀਤੀ ਹੈ, ਜਦੋਂ ਕਿ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਚਿਨ ਅਤੇ ਗੁਰਦੀਪ, ਦੋਵੇਂ ਕੁਰੂਕਸ਼ੇਤਰ (ਹਰਿਆਣਾ) ਦੇ ਰਿਹਾਇਸ਼ੀ ਵਜੋਂ ਹੋਈ ਹੈ।