ਸਖ਼ਤ ਮੁਕਾਬਲੇ ਦੌਰਾਨ ਪੰਜਵੇ ਰੋਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਆਪ ਪਾਰਟੀ ਦੇ ਹਰਮੀਤ ਸਿੰਘ ਸੰਧੂ ਤੋਂ 187 ਵੋਟਾਂ ਨਾਲ ਅੱਗੇ
ਤਰਨ ਤਾਰਨ ਵਿੱਚ ਉਪ ਚੋਣ ਦੀ ਸ਼ੁਰੂ ਹੋਈ ਗਿਣਤੀ ਵਿਚ ਇਸ ਸਮੇਂ ਪਹਿਲੇ ਰੁਝਾਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲੀਡ ਕਰ ਰਿਹਾ ਹੈ,ਉਪ-ਚੋਣ ਦੇ ਪਹਿਲੇ ਰੁਝਾਨਾਂ ਵਿੱਚ, ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ 610 ਵੋਟਾਂ ਨਾਲ ਅੱਗੇ ਸੀ ।ਦੂਜੇ ਦੌਰ ਵਿੱਚ ਵੀ ਅਕਾਲੀ ਦਲ 1,480 ਵੋਟਾਂ ਨਾਲ ਅੱਗੇ ਹੈ। ਤੀਜੇ ਰੋਂਡ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਅੱਗੇ ਚੱਲ ਰਹੀ ਸੀ ਪਰ ਚੋਥੇ ਰੋਂਡ ਵਿੱਚ ਆਪ ਪਾਰਟੀ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ 179 ਵੋਟਾ ਨਾਲ ਅੱਗੇ ਚੱਲ ਰਿਹਾ ਹੈ, ਪੰਜਵੇ ਰੋਂਡ ਵਿੱਚ ਉਹ 8 ਵੋਟਾਂ ਦੇ ਫਰਕ ਨਾਲ 187 ਵੋਟਾਂ ਦੀ ਲੀਡ ਤੇ ਹਨ
ਪਹਿਲਾ ਦੌਰ ਦੀ ਸਥਿਤੀ
ਹਰਮੀਤ ਸਿੰਘ ਸੰਧੂ 2,285
ਭਾਈ ਮਨਦੀਪ ਸਿੰਘ 1,005
ਸੁਖਵਿੰਦਰ ਕੌਰ ਰੰਧਾਵਾ 2,910
ਕਰਨਬੀਰ ਸਿੰਘ ਬੁਰਜ 1,379
ਹਰਜੀਤ ਸਿੰਘ ਸੰਧੂ 282
ਅਕਾਲੀ ਦਲ ਲੀਡ: 625
ਤਰਨ ਤਾਰਨ ਉਪ ਚੋਣ ਦੇ ਨਤੀਜੇ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ, 11 ਨਵੰਬਰ ਨੂੰ 60.95 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਸੀ । ਰਿਕਾਰਡ ਅਨੁਸਾਰ ਇਹ ਪ੍ਰਤੀਸ਼ਤ ਪਿਛਲੇ ਕਈ ਦਹਾਕਿਆਂ ਵਿਚ ਹੋਈ ਪੋਲਿੰਗ ਤੋਂ ਘੱਟ ਹੈ
ਤਰਨ ਤਾਰਨ ਵਿੱਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ, ਕਾਂਗਰਸ ਦੇ ਕਰਨਬੀਰ ਸਿੰਘ ਅਤੇ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਵਿਚਕਾਰ ਹੈ।ਤਰਨ ਤਾਰਨ ਸੀਟ ਜੂਨ 2025 ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।
