ਪੰਜਾਬ ਵਿੱਚ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦੇ ਨਵੇਂ ਹੁਕਮ ਜਾਰੀ

ਨਿਊਜ਼ ਪੰਜਾਬ 

ਚੰਡੀਗੜ੍ਹ 31 ਮਈ – ਪੰਜਾਬ ਸਰਕਾਰ ਨੇ ਲੌਕ -ਡਾਊਨ -5 ਸਬੰਧੀ ਹਦਾਇਤਾਂ ਜਾਰੀ ਕਰਦਿਆਂ ਰਾਤੀ 9 ਵਜੇ ਤੋਂ ਸਵੇਰੇ 5 ਵਜੇ ਤੱਕ ਘਰੋਂ ਬਾਹਰ ਨਿਕਲ ਤੇ ਰੋਕ ਲਾ ਦਿੱਤੀ ਹੈ | 65 ਸਾਲ ਤੋਂ ਵੱਧ ਅਤੇ 10 ਸਾਲ ਤੋਂਘਟ ਉਮਰ ਵਾਲਿਆਂ ਨੂੰ ਘਰ ਰਹਿਣ ਲਈ ਕਿਹਾ ਹੈ | ਸਿਨੇਮਾ , ਸਕੂਲ  ਮਾਲਜ਼ ਬੰਦ ਰਹਿਣਗੇ | ਰੈਸਟੋਰੈਂਟ  ਹੋਮ ਡਿਲਵਰੀ ਦੇ ਸਕਣਗੇ ਅਤੇ  ਉਨ੍ਹਾਂ ਨੂੰ ਖੋਲ੍ਹਣ ਬਾਰੇ ਫੈਂਸਲਾ 8 ਜੂਨ ਤੋਂ ਬਾਅਦ ਲਿਆ ਜਾਵੇਗਾ | ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ ,  ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁਲ੍ਹ ਸਕਣਗੇ |