ਦਿੱਲੀ ਨੇ ਵੀ ਨਕਾਰਿਆ ਭਾਜਪਾ ਦਾ ਹਿੰਦੂਤਵ ਪੱਤਾ , ਸਿਰਫ 8 ਸੀਟਾਂ ਨਾਲ ਸਬਰ ਕਰਨਾ ਪਿਆ

ਨਵੀਂ ਦਿੱਲੀ, 11 ਫਰਵਰੀ (News Punjab) – ਦਿੱਲੀ ਦੇ ਲਗਭਗ ਸਾਰੇ ਨਤੀਜੇ ਐਲਾਨੇ ਜਾ ਚੁਕੇ ਹਨ , ਕੁਲ 70 ਵਿੱਚੋ 62 ਸੀਟਾਂ ਤੇ ਆਪ ਕਾਬਜ ਹੋ ਗਈ , ਭਾਜਪਾ ਨੂੰ ਸਿਰਫ 8 ਨਾਲ ਸਬਰ ਕਰਨਾ ਪਿਆ ਅਤੇ ਕਾਂਗਰਸ ਤਾ ਖਾਤਾ ਵੀ ਨਹੀਂ ਖੋਲ ਸਕੀ I

ਦਿੱਲੀ ਤੋਂ ਇਲਾਵਾ ਭਾਜਪਾ ਪਿਛਲੇ ਦੋ ਸਾਲਾ ਵਿਚ 6 ਰਾਜਾਂ ਵਿਚ ਸੱਤਾ ਗੁਆ ਚੁੱਕੀ ਹੈ। ਭਾਜਪਾ ਲਈ ਦੇਸ਼ ਦਾ ਸਿਆਸੀ ਨਕਸ਼ਾ ਨਹੀਂ ਬਦਲਿਆ ਹੈ। ਦਿੱਲੀ ਸਮੇਤ 12 ਰਾਜਾਂ ਵਿਚ ਅਜੇ ਵੀ ਭਾਜਪਾ ਵਿਰੋਧੀ ਦਲਾਂ ਦੀ ਸਰਕਾਰਾਂ ਹਨ। ਉੱਥੇ ਹੀ, ਕਾਂਗਰਸ ਆਪਣੇ ਦਮ ਜਾਂ ਗੱਠਜੋੜ ਰਾਹੀਂ ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਪੁਡੂਚੇਰੀ ਤੇ ਝਾਰਖੰਡ ਵਿਚ ਹੈ।