ਮਨਜਿੰਦਰ ਸਿੰਘ ਸੋਨੀ ਦੇ ਅਕਾਲ ਚਲਾਣੇ ਤੇ ਆਗੂਆਂ ਵੱਲੋਂ ਅਕਾਲੀ ਆਗੂ ਸੁਰਿੰਦਰ ਸਿੰਘ ਚੋਹਾਨ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ 

ਨਿਊਜ਼ ਪੰਜਾਬ

ਲੁਧਿਆਣਾ, 15 ਸਤੰਬਰ – ਅਕਾਲੀ ਆਗੂ ਸਰਦਾਰ ਸੁਰਿੰਦਰ ਸਿੰਘ ਬੰਟੀ ਚੋਹਾਨ  ਦੇ ਛੋਟੇ ਭਰਾ ਮਨਜਿੰਦਰ ਸਿੰਘ ਸੋਨੀ ਜੋ ਬੀਤੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ ਦੇ ਅੰਤਿਮ ਸੰਸਕਾਰ ਤੋਂ ਬਾਅਦ ਸੀਨੀਅਰ ਅਕਾਲੀ ਆਗੂ, ਉੱਘੇ ਉਦਯੋਗਪਤੀ, ਧਾਰਮਿਕ ਸੰਸਥਾਵਾਂ ਦੇ ਮੁੱਖੀ ਅਤੇ ਸਮਾਜਿਕ ਅਤੇ ਰਾਜਸੀ ਪਾਰਟੀਆਂ ਦੇ ਆਗੂ ਚੌਹਾਨ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਰਹੇ ਹਨ

ਮਾਤਾ ਵਿਪਨਪ੍ਰੀਤ ਕੌਰ ਵੱਲੋਂ ਹਮਦਰਦੀ ਮਾਤਾ ਵਿਪਨਪ੍ਰੀਤ ਕੌਰ ਜੀ ਚੇਅਰਪਰਸਨ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ (ਰਜਿ.) ਲੁਧਿਆਣਾ ਨੇ ਚੌਹਾਨ ਪਰਿਵਾਰ ਦੇ ਗ੍ਰਹਿ ਦੁਗਰੀ ਫੇਜ਼ 2 ਵਿਖ਼ੇ ਪੁੱਜ ਕੇ ਅਕਾਲੀ ਆਗੂ ਸਰਦਾਰ ਸੁਰਿੰਦਰ ਸਿੰਘ ਬੰਟੀ ਚੋਹਾਨ ਅਤੇ ਸਾਰੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ, ਮਾਤਾ ਵਿਪਨਪ੍ਰੀਤ ਕੌਰ ਨੇ ਇਸ ਦੁੱਖ ਦੀ ਘੜੀ ਵਿੱਚ ਗੁਰਬਾਣੀ ਦਾ ਓਟ ਆਸਰਾ ਲੈਣ ਲਈ ਪ੍ਰੇਰਨਾ ਦਿੱਤੀ

ਪਦਮ ਸ਼੍ਰੀ ਸ੍ਰ. ਓਂਕਾਰ ਸਿੰਘ ਪਾਹਵਾ ਸੀ ਐੱਮ ਡੀ ਏਵਨ ਸਾਇਕਲ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ,   ਸ੍ਰ. ਗੁਰਮੀਤ ਐਸ ਕੁਲਾਰ ਪ੍ਰਧਾਨ ਫਿਕੋ, ਪੰਜਾਬ ਭਾਜ਼ਪਾ ਦੇ ਉੱਪ ਪ੍ਰਧਾਨ ਸ਼੍ਰੀ ਜਤਿੰਦਰ ਮਿੱਤਲ ਚੇਅਰਮੈਨ UCPMA ਪ੍ਰਧਾਨ ਸ੍ਰ. ਹਰਸਿਮਰਨਜੀਤ ਸਿੰਘ ਲੱਕੀ, ਸ੍ਰ. ਇੰਦਰਜੀਤ ਸਿੰਘ ਨਵਯੁੱਗ, ਸ੍ਰ. ਰਾਜਿੰਦਰ ਸਿੰਘ ਸਰਹਾਲੀ, ਸ੍ਰ. ਸੁਰਿੰਦਰ ਸਿੰਘ ਸੋਨੂੰ ਨਾਜ਼, ਸ੍ਰ. ਸਤਿਨਾਮ ਸਿੰਘ ਮੱਕੜ, ਸ੍ਰ.ਗੁਰਪ੍ਰੀਤ ਸਿੰਘ ਮੱਸੌਨ, ਸ੍ਰ. ਸੁਰਜੀਤ ਸਿੰਘ ਕਾਕਾ, ਸ਼੍ਰੀ ਭੂਹਾਨ ਵਰਮਾ, ਸ਼੍ਰੀ ਸੁਮਨ ਵਰਮਾ ਕਾਊਂਸਲਰ, ਐਡਵੋਕੇਟ ਸਾਹਿਲ ਵਰਮਾ, ਸ੍ਰ.ਜਸਪ੍ਰੀਤ ਸਿੰਘ ਹੋਭੀ, ਸ੍ਰ.ਹਰਪਾਲ ਸਿੰਘ ਖਾਲਸਾ, ਸ੍ਰ.ਬਲਵਿੰਦਰ ਸਿੰਘ ਭੁੱਲਰ, ਸ੍ਰ.ਸਰਬਜੀਤ ਸਿੰਘ ਛਾਪਾ ਸਮੇਤ ਕਈ ਆਗੂਆਂ ਨੇ ਚੋਹਾਨ ਪਰਿਵਾਰ ਦੇ ਗ੍ਰਹਿ ਪੁੱਜ ਕੇ ਅਕਾਲੀ ਆਗੂ ਸਰਦਾਰ ਸੁਰਿੰਦਰ ਸਿੰਘ ਬੰਟੀ ਚੋਹਾਨ ਅਤੇ ਉਨ੍ਹਾਂ ਦੇ ਮਾਤਾ ਜੀ ਨਾਲ ਅਫਸੋਸ਼ ਦਾ ਪ੍ਰਗਟਾਵਾ ਕੀਤਾ