
ਨਿਊਜ਼ ਪੰਜਾਬ
ਲੁਧਿਆਣਾ, 15 ਸਤੰਬਰ- ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਰੱਖ ਰੱਖਾਅ ਕੀਤੀਆਂ ਜਾ ਰਹੀਆਂ ਸੜਕਾਂ ਦੀ ਮਾੜੀ ਹਾਲਤ ਕਾਰਨ ਦੁੱਖੀ ਹੋਏ ਲੁਧਿਆਣਾ ਦੇ ਸਨਅਤਕਾਰ ਆਪਣੇ ਕੰਮ ਛੱਡ ਕੇ ਸੜਕਾਂ ਤੇ ਉਤਰ ਆਏ, ਯੂਸੀਪੀਐਮਏ ਅਤੇ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਸ੍ਰ. ਸਤਿਨਾਮ ਸਿੰਘ ਮੱਕੜ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦਫ਼ਤਰ ਜਾ ਪੁੱਜੇ ਅਤੇ ਪ੍ਰੋਜੈਕਟ ਹੈਡ ਮੈਡਮ ਪ੍ਰਿਅੰਕਾ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਦਿੱਤਾ ਗਿਆ,
ਵਫਦ ਵਿੱਚ ਰਾਜੀਵ ਜੈਨ, ਨਰਿੰਦਰ ਨਾਰੰਗ, ਬੇਅੰਤਪਾਲ ਸਿੰਘ, ਸ਼ਾਮ ਗੁਪਤਾ, ਰਾਜਨ ਗੁਪਤਾ, ਰਕੇਸ਼ ਨਰੂਲਾ, ਵਨੀਤ ਸਚਦੇਵਾ, ਪ੍ਰਭਜੋਤ ਸਿੰਘ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਸੰਜੇ ਸਿੰਗਲਾ, ਵਿਸ਼ਾਲ ਦੁਰਗਾ, ਦਵਿੰਦਰ ਸਿੰਘ, ਰੋਬਿਨ ਖੁਰਾਣਾ, ਵਿਜੇ ਖੁਰਾਣਾ, ਹਰਮਨਜੀਤ ਸਿੰਘ, ਰਵਿੰਦਰ ਪਾਲ ਸਿੰਘ, ਮੋਹਿਤ ਮਨਚੰਦਾ, ਵਿਸ਼ਾਲ, ਸਤਨਾਮ ਸਿੰਘ, ਭਵੇਸ਼ ਗੁਪਤਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਨੀਰਜ਼ ਸ਼ਰਮਾਂ, ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਸ਼ਾਮਲ ਸਨ
ਮੰਗ ਪੱਤਰ ਵਿੱਚਲੇ ਮਸਲੇ
ਪ੍ਰੋਜੈਕਟ ਹੈਡ ਮੈਡਮ ਪ੍ਰਿਅੰਕਾ ਨੂੰ ਲਿਖਤੀ ਰੂਪ ਵਿੱਚ ਦਿੱਤੇ ਮੰਗ ਪੱਤਰ ਵਿੱਚਲੇ ਮਸਲੇ
ਜਿਨਾਂ ਵਿੱਚ ਢੰਡਾਰੀ ਰੇਲਵੇ ਸਟੇਸ਼ਨ ਦੇ ਸਾਹਮਣੇ ਵੱਡਾ ਪੁੱਲ ਬਣਾਉਣਾ
ਸਾਹਨੇਵਾਲ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਜਲੰਧਰ ਬਾਈਪਾਸ ਤੋਂ ਲੈ ਕੇ ਸਾਨੇਵਾਲ ਤੱਕ ਦੋਨੋਂ ਪਾਸੇ ਦੀਆਂ ਸੜਕਾਂ ਨੂੰ ਕੰਕਰੀਟ ਦੀ ਬਣਾਉਣਾ
ਅਤੇ ਡਰੇਨ ਵਾਟਰ ਵਾਲੀਆਂ ਨਾਲੀਆਂ ਦੀ ਸਫਾਈ ਕਰਨੀ
ਦੋਨੋਂ ਪਾਸੇ ਦੀਆਂ ਸੜਕਾਂ ਖੱਡਿਆਂ ਨਾਲ ਨਾਲ ਭਰੀਆਂ ਹੋਈਆਂ ਨੇ ਉਹਨਾਂ ਨੂੰ ਜਲਦੀ ਰਿਪੇਅਰ ਕਰਨਾ

ਉਨਾਂ ਨੇ ਸਾਡੇ ਨਾਲ ਇਹ ਲਿਖਤੀ ਰੂਪ ਵਿੱਚ ਗੱਲ ਕੀਤੀ ਕਿ ਉਹ ਗੌਰਮੈਂਟ ਨੂੰ ਪ੍ਰਪੋਜਲ ਬਣਾ ਕੇ ਭੇਜਣਗੇ ਦੋਨੋਂ ਪਾਸੇ ਦੀ ਸੜਕਾਂ ਨੂੰ ਕੰਕਰੀਟ ਦਾ ਬਣਾਉਣਾ ਤਕਰੀਬਨ 100 ਕਰੋੜ ਦਾ ਪ੍ਰੋਜੈਕਟ ਹੈਅਤੇ ਢੰਡਾਰੀ ਰੇਲਵੇ ਸਟੇਸ਼ਨ ਤੋਂ ਮਿੱਤਲ ਕੰਡੇ ਦੇ ਵਿੱਚ ਤਿੰਨ ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਥੇ ਇੱਕ ਵੱਡਾ ਪੁੱਲ ਬਣਾਉਣ ਦੀ ਪ੍ਰਪੋਜਲ ਉਸ ਤੋਂ ਬਾਅਦ ਤਿੰਨ ਤੋਂ ਚਾਰ ਜਗ੍ਹਾ ਤੇ ਐਗਜਿਟ ਪੁਆਇੰਟ ਤੇ ਹਾਈਵੇ ਦੇ ਚੜਨ ਉੱਪਰ ਦੇ ਪੁਆਇੰਟ ਬਣਾਉਣ ਦੀ ਮੰਗ ਕੀਤੀ ਗਈ
ਸ੍ਰ. ਸਤਨਾਮ ਸਿੰਘ ਮੱਕੜ ਨੇ ਦੱਸਿਆ ਕਿ ਮੌਕਾ ਵੇਖਣ ਲਈ ਇੱਕ ਅਧਿਕਾਰੀ ਦੀ ਡਿਊਟੀ ਲਾਈ ਗਈ ਹੈ ਜੋ ਮੌਕੇ ਤੇ ਆ ਕੇ ਸਾਡੇ ਨਾਲ ਸਲਾਹ ਕਰਨਗੇ ਅਤੇ ਰਿਪੋਰਟ ਤਿਆਰ ਕਰਨਗੇ
