ਨਿਊਜ਼ ਪੰਜਾਬ
ਲੁਧਿਆਣਾ, 14 ਸਤੰਬਰ,2025
ਐਤਵਾਰ ਨੂੰ ਲੁਧਿਆਣਾ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ)/ਨੇਵਲ ਅਕੈਡਮੀ (ਐਨ.ਏ) ਅਤੇ ਕੰਬਾਈਨਡ ਡਿਫੈਂਸ ਸਰਵਿਸਿਜ਼ (ਸੀ.ਡੀ.ਐਸ) ਦੀਆਂ ਪ੍ਰੀਖਿਆਵਾਂ ਹੋਈਆਂ। ਇਹ ਪ੍ਰੀਖਿਆਵਾਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਸੰਪੰਨ ਹੋਈਆ।
ਐਨ.ਡੀ.ਏ/ਐਨ.ਏ ਦੀ ਪ੍ਰੀਖਿਆ ਦੋ ਸੈਸ਼ਨਾਂ ਵਿੱਚ ਹੋਈ। ਇਹ ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਈਆ। ਸਵੇਰੇ ਅਤੇ ਸ਼ਾਮ ਦੀਆਂ ਸ਼ਿਫਟਾਂ ਵਿੱਚ ਕੁੱਲ 3,214 ਉਮੀਦਵਾਰਾਂ ਵਿੱਚੋਂ 2184 ਉਮੀਦਵਾਰ ਪ੍ਰੀਖਿਆ ਵਿੱਚ ਬੈਠੇ। ਇਹ ਪ੍ਰੀਖਿਆ ਖਾਲਸਾ ਕਾਲਜ ਫਾਰ ਵੂਮੈਨ (ਸਬ ਸੈਂਟਰ-ਏ), ਖਾਲਸਾ ਕਾਲਜ ਫਾਰ ਵੂਮੈਨ (ਸਬ ਸੈਂਟਰ-ਬੀ), ਡੀ.ਏ.ਵੀ ਪਬਲਿਕ ਸਕੂਲ (ਬੀ.ਆਰ.ਐਸ ਨਗਰ), ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਐਮ.ਬੀ.ਏ ਬਲਾਕ), ਪੁਲਿਸ ਡੀ.ਏ.ਵੀ ਪਬਲਿਕ ਸਕੂਲ (ਪੁਲਿਸ ਲਾਈਨਜ਼), ਭਾਰਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ (ਕਿਚਲੂ ਨਗਰ), ਐਮ.ਜੀ.ਐਮ ਪਬਲਿਕ ਸਕੂਲ, (ਅਰਬਨ ਅਸਟੇਟ ਫੇਜ਼-1, ਦੁੱਗਰੀ) ਅਤੇ ਬੀ.ਸੀ.ਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਵਿੱਚ ਹੋਈ।
ਸੀ.ਡੀ.ਐਸ ਪ੍ਰੀਖਿਆ ਵਿੱਚ ਕੁੱਲ 1604 ਉਮੀਦਵਾਰਾਂ ਵਿੱਚੋਂ, 954 ਪਹਿਲੀ ਸ਼ਿਫਟ ਵਿੱਚ, 950 ਦੂਜੀ ਸ਼ਿਫਟ ਵਿੱਚ ਬੈਠੇ। ਤੀਜੀ ਸ਼ਿਫਟ, ਜਿਸ ਵਿੱਚ ਕੁੱਲ 834 ਵਿਦਿਆਰਥੀਆਂ ਵਿੱਚੋਂ 481 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਸੀ.ਡੀ.ਐਸ ਪ੍ਰੀਖਿਆ ਸਵੇਰੇ 9 ਵਜੇ ਤੋਂ 11 ਵਜੇ, ਦੁਪਹਿਰ 12.30 ਵਜੇ ਤੋਂ 2.30 ਵਜੇ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਤਿੰਨ ਸ਼ਿਫਟਾਂ ਵਿੱਚ ਹੋਈ। ਇਹ ਪ੍ਰੀਖਿਆ ਪੰਜ ਕੇਂਦਰਾਂ ਵਿੱਚ ਹੋਈ ਜਿਸ ਵਿੱਚ ਐਸ.ਸੀ.ਡੀ ਸਰਕਾਰੀ ਕਾਲਜ (ਬਲਾਕ-ਏ), ਐਸ.ਸੀ.ਡੀ ਸਰਕਾਰੀ ਕਾਲਜ (ਬਲਾਕ-ਬੀ), ਐਸ.ਸੀ.ਡੀ ਸਰਕਾਰੀ ਕਾਲਜ (ਬਲਾਕ-ਡੀ), ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰਗੰਜ ਅਤੇ ਐਸ.ਡੀ.ਪੀ ਕਾਲਜ ਫਾਰ ਵੂਮੈਨ, ਦਰੇਸੀ ਰੋਡ (ਚਾਂਦ ਸਿਨੇਮਾ ਦੇ ਪਿੱਛੇ) ਸ਼ਾਮਲ ਹਨ।
ਹਰੇਕ ਕੇਂਦਰ ‘ਤੇ ਪੁਰਸ਼ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਸਮੇਤ ਲੋੜੀਂਦੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਪੁਲਿਸ ਵਿਭਾਗ ਦੁਆਰਾ ਸਾਰੇ ਕੇਂਦਰਾਂ ਦੀ ਤਲਾਸ਼ੀ ਲਈ ਗਈ।
