ਆਮਦਨ ਕਰ ਰਿਟਰਨ ਭਰਨ ਵਾਲੇ ਹਰੇਕ ਵਿਅਕਤੀ ਨੂੰ ਉਹਦੀ ਰਿਟਰਨ ਦੇ ਮੁਤਾਬਕ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਵੇ – ਜਨ ਸ਼ਕਤੀ ਪਾਰਟੀ

ਲੁਧਿਆਣਾ,28 ਮਈ ( ਨਿਊਜ਼ ਪੰਜਾਬ) ਜਨ ਸ਼ਕਤੀ ਪਾਰਟੀ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਸਦਾ ਗੁਰਜੀਤ ਸਿੰਘ ਆਜ਼ਾਦ ਵੱਲੋਂ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅੱਜ ਆਪਣੇ ਸਾਰੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਕੀਤੀ ਗਈ
ਇਸ ਮੀਟਿੰਗ ਦੇ ਵਿੱਚ ਪੂਰੀ ਦੁਨੀਆਂ ਦੇ ਵਿੱਚ ਚੱਲ ਰਹੀ ਮਹਾਂਮਾਰੀ ਕਰੋਨਾ ਦੋ ਹਜ਼ਾਰ ਉੱਨੀ ਉਸਦੇ ਬਾਰੇ ਚਰਚਾ ਕੀਤੀ ਗਈ ਤੇ ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਜੋ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹੈ ਉਹਦੇ ਉੱਤੇ ਵਿਚਾਰ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਇਸ ਬਿਮਾਰੀ ਦੇ ਚੱਲਦਿਆਂ ਹਰ ਇੱਕ ਵਰਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ
ਜਿੱਥੇ ਇਸ ਮਹਾਂਮਾਰੀ ਦੇ ਚੱਲਦਿਆਂ ਭਾਰਤ ਸਰਕਾਰ ਦੇ ਵੱਲੋਂ ਬਹੁਤ ਗਰੀਬ ਲੋਕਾਂ ਨੂੰ ਅਨਾਜ ਵੰਡਿਆ ਜਾ ਰਿਹਾ ਹੈ ਕੁਝ ਔਰਤਾਂ ਦੇ ਖਾਤਿਆਂ ਦੇ ਵਿਚ ਪੈਸੇ ਪਾਏ ਜਾ ਰਹੇ ਹਨ ਭਾਵ ਕਿ ਸਰਕਾਰ ਵੱਲੋਂ ਅਤਿ ਗ਼ਰੀਬ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ
ਪਰ ਇਸ ਸਭ ਵਰਤਾਰੇ ਦੇ ਵਿੱਚ ਮੱਧ ਵਰਗੀ ਪਰਿਵਾਰ ਤੇ ਵਪਾਰੀ ਵਰਗ ਬਹੁਤ ਜ਼ਿਆਦਾ ਪ੍ਰੇਸ਼ਾਨੀ ਦੀ ਹਾਲਤ ਵਿਚ ਗੁਜ਼ਰ ਰਿਹਾ ਹੈ
ਤਿੰਨ ਮਹੀਨੇ ਤੋਂ ਲਗਾਤਾਰ ਵਪਾਰ ਬੰਦ ਹੋਣ ਦੇ ਚੱਲਦਿਆਂ ਬਹੁਤ ਸਾਰੇ ਆਮ ਮੱਧ ਵਰਗੀ ਪਰਿਵਾਰ ਨੌਕਰੀਆਂ ਤੋਂ ਹੀਣੇ ਹੋ ਗਏ ਹਨ
ਕੰਮਕਾਰ ਨਾ ਹੋਣ ਕਾਰਨ ਵਪਾਰੀ ਵਰਗ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਤੋਂ ਅਸਮਰੱਥ ਹੈ
ਭਾਵੇਂ ਕਿ ਕੁਝ ਕਾਰੋਬਾਰ ਸ਼ੁਰੂ ਹੋ ਚੁੱਕੇ ਹਨ ਪਰ ਫਿਰ ਵੀ ਕਈ ਕਾਰਖਾਨੇ ਅਤੇ ਕਈ ਦੁਕਾਨਾਂ ਅਜੇ ਤੱਕ ਵੀ ਬੰਦ ਹਨ
ਅਤੇ ਜੋ ਦੁਕਾਨਾਂ ਅਤੇ ਕਾਰਖਾਨੇ ਆਦਿ ਚੱਲ ਵੀ ਰਹੇ ਹਨ ਉਨ੍ਹਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੰਮਕਾਰ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਪਾਇਆ
ਬਹੁਤ ਸਾਰੇ ਕਾਰੋਬਾਰ ਇਸ ਕਰਕੇ ਬੰਦ ਹਨ ਕਿ ਉਨ੍ਹਾਂ ਦੇ ਨਾਲ ਮਿਲਦੀਆਂ ਜੁਲਦੀਆਂ ਹੋਰ ਸੇਵਾਵਾਂ ਜੋ ਉਨ੍ਹਾਂ ਨੂੰ ਲੋੜੀਂਦੀਆਂ ਹਨ ਉਹ ਅਜੇ ਤੱਕ ਬੰਦ ਹਨ
ਹਰ ਕਿਸੇ ਦੇ ਲਈ ਤਨਖਾਹ ਦੇਣੀ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ
ਇਸ ਸਭ ਦੀ ਸਭ ਤੋਂ ਜਿਆਦਾ ਸੱਟ ਮੱਧ ਵਰਗ ਅਤੇ ਵਪਾਰੀ ਵਰਗ ਦੇ ਉੱਤੇ ਹੀ ਪੈ ਰਹੀ ਹੈ ਆਮ ਮੱਧ ਵਰਗੀ ਜੋ ਨੌਕਰੀ ਪੇਸ਼ਾ ਹਨ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ
ਤੇ ਵਪਾਰੀ ਵਰਗ ਕੰਮਕਾਰ ਨਾ ਹੋਣ ਕਾਰਨ ਤਨਖ਼ਾਹ ਦੇਣ ਵਿੱਚ ਮੁਸ਼ਕਿਲ ਮਹਿਸੂਸ ਕਰ ਰਿਹਾ ਹੈ
ਸਰਦਾਰ ਗੁਰਜੀਤ ਸਿੰਘ ਆਜ਼ਾਦ ਨੇ ਭਾਰਤ ਸਰਕਾਰ ਦੇ ਅੱਗੇ ਮੰਗ ਰੱਖੀ ਹੈ ਕਿ ਉਹ ਇਸ ਮਹਾਂਮਾਰੀ ਦੇ ਸਮੇਂ ਨੂੰ ਦੇਖਦੇ ਹੋਏ
ਮੱਧ ਵਰਗ ਅਤੇ ਵਪਾਰੀ ਵਰਗ ਦੇ ਲਈ ਖਾਸ ਰਿਆਇਤਾਂ ਦਾ ਐਲਾਨ ਕਰਨ
ਆਮਦਨ ਕਰ ਰਿਟਰਨ ਭਰਨ ਵਾਲੇ ਹਰੇਕ ਵਿਅਕਤੀ ਨੂੰ ਉਹਦੀ ਰਿਟਰਨ ਦੇ ਮੁਤਾਬਕ ਅਸੈਸਮੈਂਟ ਕਰਕੇ ਇਸ ਮਹਾਂਮਾਰੀ ਦੇ ਸਮੇਂ ਦੇ ਦੌਰਾਨ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਵੇ
ਸਰਕਾਰ ਦਾ ਫਰਜ਼ ਬਣਦਾ ਹੈ ਕਿ ਜੋ ਵਿਅਕਤੀ ਕਈ ਸਾਲਾਂ ਤੋਂ ਆਮਦਨ ਕਰ ਦੀ ਰਿਟਰਨ ਭਰ ਰਿਹਾ ਹੈ ਅਤੇ ਨਾਲ ਬਹੁਤ ਸਾਰੇ ਲੋਕ ਆਮਦਨ ਕਰ ਵੀ ਦੇ ਰਹੇ ਹਨ ਉਨ੍ਹਾਂ ਨੂੰ ਇਸ ਔਖੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਮਦਦ ਦਿੱਤੀ ਜਾਣੀ ਲਾਜ਼ਮੀ ਬਣਦੀ ਹੈ
ਇਹ ਉਹ ਵਰਗ ਹੈ ਜਿਸ ਦਾ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਜਾਂ ਸਰਕਾਰੀ ਤੌਰ ਤੇ ਕੋਈ ਸਹਾਇਤਾ ਪ੍ਰਾਪਤ ਨਹੀਂ ਕਰਦੇ ਪਰ
ਇਸ ਸਖ਼ਤ ਮਿਹਨਤ ਕਰਕੇ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਉੱਥੇ ਆਪਣੀ ਆਮਦਨ ਕਰ ਦੀ ਰਿਟਰਨ ਭਰ ਕੇ ਤੇ ਟੈਕਸ ਦੇ ਕੇ ਸਰਕਾਰ ਦੀ ਵੀ ਮਦਦ ਕਰਦੇ ਹਨ
ਜਿੱਥੇ ਰਿਟਰਨ ਭਰਨ ਵਾਲਿਆਂ ਨੇ ਕਈ ਸਾਲਾਂ ਤੱਕ ਆਪਣੀ ਜਿੰਮੇਵਾਰੀ ਨਿਭਾਈ ਹੈ ਅੱਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਆਮਦਨ ਦੇਣ ਵਾਲੇ ਆਮ ਨਾਗਰਿਕਾਂ ਨੂੰ ਅੱਜ ਦੀ ਔਖੀ ਘੜੀ ਦੇ ਵਿੱਚ ਸਹਾਇਤਾ ਪ੍ਰਦਾਨ ਕਰੇ