ਇਕ ਨਵੀ ਮੁਸੀਬਤ – ਭਾਰਤ ਵਿਚ ਟਿੱਡੀ ਦਲ ਦਾ ਹਮਲਾ
ਜੈਪੁਰ , 28 ਮਈ (ਨਿਊਜ਼ ਪੰਜਾਬ ) :ਪਿਛਲੇ ਕੁਛ ਦਿਨਾਂ ਤੋਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਚ ਆਤੰਕ ਮਚਾਉਣ ਤੋਂ ਬਾਅਦ ਬਹੁਤ ਵੱਡੀ ਗਿਣਤੀ ਚ ਟਿੱਡੀ ਦਲ ਨੇ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਾਲ ਵਧਣਾ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਇਲਾਵਾ ਇਸ ਵਾਰ ਪੰਜਾਬ ਵਿਚ ਵੀ ਇਸ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਭਾਰਤ ਵਿਚ ਪਿਛਲੇ 27 ਸਾਲਾਂ ਵਿਚ ਇਹ ਸਭ ਤੋਂ ਖਤਰਨਾਕ ਹਮਲਾ ਹੋ ਸਕਦਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਰਾਜਸਥਾਨ ਦੇ 21 ਜ਼ਿਲ੍ਹੇ, ਮੱਧ ਪ੍ਰਦੇਸ਼ ਦੇ 18 ਜ਼ਿਲ੍ਹੇ, ਗੁਜਰਾਤ ਦੇ 2 ਜ਼ਿਲ੍ਹੇ ਅਤੇ ਪੰਜਾਬ ਦੇ ਇਕ ਜ਼ਿਲ੍ਹੇ ਵਿਚ ਹੁਣ ਤੱਕ ਟਿੱਡੀ ਦਲ ‘ਤੇ ਕਾਬੂ ਪਾਉਣ ਲਈ ਕਦਮ ਚੁੱਕੇ ਗਏ ਹਨ। ਰਾਜਸਥਾਨ ਦੇ ਖੇਤੀਬਾੜੀ ਵਿਭਾਗ ਨੇ ਜੈਪੁਰ ਜ਼ਿਲ੍ਹੇ ਵਿਚ ਟਿੱਡੀਆਂ ਨੂੰ ਕੰਟਰੋਲ ਕਰਨ ਲਈ ਕੀਟਨਾਸ਼ਕ ਛੜਕਾਅ ਲਈ ਡਰੋਨ ਦੀ ਮਦਦ ਲਈ ਗਈ ।
-ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕਿਸਾਨ ਟੋਲੀ ਬਣਾ ਕੇ ਸ਼ੋਰ ਮਚਾ ਕੇ, ਅਵਾਜ਼ ਵਾਲੇ ਜੰਤਰ ਬਜਾ ਕੇ, ਟਿੱਡੀ ਦਲ ਨੂੰ ਡਰਾ ਕੇ ਭਜਾ ਸਕਦੇ ਹਨ। ਇਸ ਦੇ ਲਈ ਢੋਲ, ਟ੍ਰੈਕਟਰ, ਮੋਟਰ ਸਾਇਕਲ ਦਾ ਸਲੈਂਸਰ, ਖਾਲੀ ਟੀਨ ਦੇ ਡੱਬੇ, ਥਾਲੀ ਆਦਿ ਨਾਲ ਅਵਾਜ਼ ਪੈਦਾ ਕੀਤੀ ਜਾ ਸਕਦੀ ਹੈ।