ਦੋ ਅੰਨੇ ਕਤਲ ਕੇਸ ਸੁਲਝਾਏ, ਸੀਰੀਅਲ ਕਿੱਲਰ ਗ੍ਰਿਫਤਾਰ
ਨਿਊਜ਼ ਪੰਜਾਬ
ਜਗਰਾਓ, ੨੭ ਮਈ – ਸ੍ਰੀ ਵਿਵੇਕਸ਼ੀਲ ਸੋਨੀ, ਆਈ.ਪੀ.ਐਸ, ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ ੨੫-੦੫-੨੦੨੦ ਨੂੰ ਇੱਕ ਅਣਪਛਾਤੀ ਲਾਸ਼ ਗਲ ਵਿੱਚ ਲੋਹੇ ਦੀ ਤਾਰ ਪਾਈ ਪੰਜਾਬੀ ਬਾਗ ਦੇ ਪਿੱਛੇ ਖੇਤਾਂ ਵਿੱਚ ਮਿਲੀ ਸੀ।ਜਿਸ ਤੇ ਮੁਕੱਦਮਾ ਨੰਬਰ ੬੫ ਮਿਤੀ ੨੫-੦੫-੨੦੨੦ ਅ/ਧ ੩੦੨ ਭ/ਦ ਥਾਣਾ ਸਿਟੀ ਜਗਰਾਉ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਦੌਰਾਨੇ ਤਫਤੀਸ਼ ਮ੍ਰਿਤਕ ਦੀ ਪਛਾਣ ਸੰਜੇ ਕੁਮਾਰ ਪੁੱਤਰ ਹਰੀਅਰ ਵਾਸੀ (ਸੁੰਦਰਗੜ•) ਉੜੀਸਾ ਵਜੋ ਹੋਈ।ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ੍ਰੀ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀ), ਲੁਧਿ:(ਦਿਹਾਤੀ), ਸੀ੍ਰ ਦਿਲਬਾਗ ਸਿੰਘ, ਡੀ.ਐਸ.ਪੀ(ਡੀ), ਲੁਧਿ:(ਦਿਹਾਤੀ), ਸ੍ਰੀ ਰਾਜੇਸ਼ ਸ਼ਰਮਾ, ਪੀ.ਪੀ.ਐਸ, ਸ੍ਰੀ ਵੈਭਵ ਸਹਿਗਲ, ਪੀ.ਪੀ.ਐਸ, ਡੀ.ਐਸ.ਪੀ ਜਗਰਾਉ ਦੀ ਨਿਗਰਾਨੀ ਹੇਠ ਉਕਤ ਮੁਕੱਦਮੇ ਦੀ ਤਫਤੀਸ਼ ਸ਼Âੰਚਾਰਜ ਸੀ.ਆਈ.ਏ ਸਟਾਫ ਜਗਰਾਂਉ ਐਸ.ਆਈ ਸਿਮਰਜੀਤ ਸਿੰਘ ਅਤੇ ਇੰਸਪੈਕਟਰ ਜਗਜੀਤ ਸਿੰੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਵੱਲੋ ਅਮਲ ਵਿੱਚ ਲਿਆਦੀ ਜਾ ਰਹੀ ਹੈ।ਦੌਰਾਨੇ ਤਫਤੀਸ਼ ਉੱਕਤ ਮੁਕੱਦਮਾਂ ਵਿੱਚ ਦੋਸ਼ੀ ਮੁਹੰਮਦ ਅਬਦੁਲ ਪੁੱਤਰ ਨਿਜ਼ਾਮਦੀਨ ਉਰਫ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਭਗਵੰਤ ਸਿੰਘ ਵਾਸੀ ਮਾਣਕਪੁਰ ਖੇੜਾ ਤਹਿਸੀਲ ਰਾਜਪੁਰਾ ਪਟਿਆਲਾ ਹਾਲ ਵਾਸੀ ਪੰਜਾਬੀ ਬਾਗ ਦੇ ਪਿੱਛੇ ਨੇੜੇ ਸੇਮ ਨਾਲਾ ਜਗਰਾਉ ਨੂੰ ਨਾਮਜਦ ਕੀਤਾ ਗਿਆ।ਜਿਸਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰਦੇ ਹੋਏ ਮੰਨਿਆ ਕਿ ਉਹ ਗੈਰ ਕੁਦਰਤੀ ਸੈਕਸ ਕਰਨ ਦਾ ਆਦੀ ਹੈ ਅਤੇ ਆਪਣੀ ਹਵਸ ਨੂੰ ਮਿਟਾਉਣ ਲਈ ਮ੍ਰਿਤਕ ਸੰਜੇ ਕੁਮਾਰ ਨਾਲ ਗੈਰ ਕੁਦਰਤੀ ਤਰੀਕੇ ਸਰੀਰਕ ਸਬੰਧ ਬਣਾਏ ਸਨ ਅਤੇ ਆਪਣੀ ਬਣਾਈ ਸਕੀਮ ਅਨੁਸਾਰ ਉਸਦਾ ਗਲਾ ਘੁੱਟਕੇ ਕਤਲ ਕਰ ਦਿੱਤਾ ਕਿਊ ਕਿ ਸੰਜੇ ਕੁਮਾਰ ਉਸਦੀ ਇਸ ਹਰਕਤ ਬਾਰੇ ਕਿਸੇ ਨੂੰ ਦੱਸ ਨਾ ਦੇਵੇ ਅਤੇ ਦੂਸਰਾ ਉਹ ਚਾਹੁੰਦਾ ਸੀ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗ ਸਕਣ ਕਿ ਉਸਦੀ ਜਗਤਾਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਲਕ ਰੋਡ ਜਗਰਾਂਉ ਨਾਲ ਜਿਸਦੀ ਜਮੀਨ ਉਸਦੀ ਰਿਹਾਇਸ਼ੀ ਜਗ•ਾ ਨਾਲ ਲੱਗਦੀ ਹੈ।ਜਗਤਾਰ ਸਿੰਘ ਉਸਨੂੰ ਜਮੀਨ ਵਿੱਚੋਂ ਲੰਘਣ ਤੋਂ ਰੋਕਦਾ ਸੀ ਅਤੇ ਜਗਤਾਰ ਸਿੰਘ ਨੇ ਉਸਦੀ ਝਗੜਾ ਕਰਕੇ ਬੇਜਤੀ ਕੀਤੀ ਸੀ ਦਾ ਬਦਲਾ ਲਿਆ ਜਾਵੇ। ਇਸ ਗੱਲ ਨੂੰ ਲੈ ਕੇ ਜਗਤਾਰ ਸਿੰਘ ਦੇ ਨੌਕਰ ਸੰਜੇ ਕੁਮਾਰ ਨੂੰ ਮਾਰਆਿ ਤਾਂ ਕਿ ਉਸਦੇ ਕਤਲ ਦਾ ਇਲਜਾਮ ਜਗ਼ਤਾਰ ਸਿੰਘ ਦੇ ਸਿਰ ਆ ਜਾਵੇ।ਦੋਸ਼ੀ ਪਾਸੋਂ ਵਾਰਦਾਤ ਲਈ ਵਰਤੀ ਗਈ ਤਾਰ ਦਾ ਬਾਕੀ ਬਚਦਾ ਹਿੱਸਾ, ਪਲਾਸ, ਮ੍ਰਿਤਕ ਦੇ ਕੱਪੜੇ ਜੋ ਉਸਨੇ ਮ੍ਰਿਤਕ ਦੇ ਸਰੀਰ ਤੋਂ ਉਤਾਰ ਕੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ, ਬਰਾਮਦ ਕੀਤੇ ਗਏ। ਇਸਤੋਂ ਇਲਾਵਾ ਮ੍ਰਿਤਕ ਸੱਜੇ ਕੁਮਾਰ ਕੋਲ ਜੋ ਮੋਟਰ ਦੇ ਕੋਠੇ ਦੀ ਚਾਬੀ ਸੀ ਵੀ ਕਤਲ ਕਰਨ ਸਮੇਂ ਆਪਣੇ ਪਾਸ ਆਪਣੀ ਝੁੱਗੀ ਵਿੱਚ ਲੁਕਾ ਕੇ ਰੱਖੀ ਹੋਈ ਸੀ, ਬਰਾਮਦ ਕੀਤੀ ਗਈ। ਦੋਸ਼ੀ ਨੇ ਪੁੱਛਗਿੱਛ ਦੋਰਾਂਨ ਅਹਿਮ ਖੁਲਾਸਾ ਕਰਦੇ ਹੋਏ ਮੰਨਿਆ ਕਿ ਸਾਲ-੨੦੧੭ ਵਿੱਚ ਵੀ ਉਸਨੇ ਇੱਕ ਅਣਪਛਾਤੇ ਪ੍ਰਵਾਸੀ ਲੜਕੇ ਦਾ ਕਤਲ ਕੀਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ ੨੫ ਮਿਤੀ ੦੯-੦੨-੨੦੧੭ ਅ/ਧ ੩੦੨/੩੪/੨੦੧ ਭ/ਦ ਥਾਣਾ ਸਿਟੀ ਜਗਰਾਉ ਦਰਜ ਹੋਇਆ ਸੀ, ਇਸ ਤਰਾਂ ਪੁਲਿਸ ਵੱਲੋਂ ਦੋਸ਼ੀ ਮੁਹੰਮਦ ਅਬਦੁਲ ਪੁੱਤਰ ਨਿਜ਼ਾਮਦੀਨ ਉਰਫ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਭਗਵੰਤ ਸਿੰਘ ਵਾਸੀ ਮਾਣਕਪੁਰ ਖੇੜਾ ਤਹਿਸੀਲ ਰਾਜਪੁਰਾ ਪਟਿਆਲਾ ਹਾਲ ਵਾਸੀ ਪੰਜਾਬੀ ਬਾਗ ਦੇ ਪਿੱਛੇ ਨੇੜੇ ਸੇਮ ਨਾਲਾ ਜਗਰਾਉ ਨੂੰ ਗ੍ਰਿਫਤਾਰ ਕਰਕੇ ਦੋ ਅੰਨੇ ਕਤਲ ਦੇ ਕੇਸਾਂ ਨੂੰ ਸੁਲਝਾਇਆ ਹੈ।ਦੋਸ਼ੀ ਭਿਆਨਕ ਕਿਸਮ ਦਾ ਸੀਰੀਅਲ ਕਿੱਲਰ ਹੋਣਾ ਸਾਹਮਣੇ ਆਇਆ ਹੈ।ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉਨ•ਾਂ ਇੱਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸ਼ਿਆ ਵਿਰੁੱਧ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਸ੍ਰੀ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀ) ਅਤੇ ਸ੍ਰੀ ਦਿਲਬਾਗ ਸਿੰਘ, ਪੀ.ਪੀ.ਐਸ ਡੀ.ਐਸ.ਪੀ(ਡੀ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣੇਦਾਰ ਸਿਮਰਜੀਤ ਸਿੰਘ, ਇੰਚਾਰਜ ਸੀ.ਆਈ.ਏ, ਸਟਾਫ ਜਗਰਾਉ ਦੀ ਨਿਗਰਾਨੀ ਅਧੀਨ ਸ:ਥ: ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਚੌਕੀਮਾਨ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਵਿਸ਼ਾਲ ਸਿੰਘ ਉਰਫ ਵਿੱਕੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮੁਗਲਪੁਰਾ ਅਤੇ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਚਰਨ ਦਾਸ ਮਾਡਲ ਟਾਊਨ ਹੁਸ਼ਿਆਰਪੁਰ ਕਾਫੀ ਲੰਮੇ ਸਮੇ ਤੋ ਅਫੀਮ ਬਾਹਰਲੀਆਂ ਸਟੇਟਾਂ ਤੋ ਲਿਆਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਹਨ।ਜੋ ਅੱਜ ਵੀ ਆਪਣੇ ਟੈਪੂ ਟਰੈਵਲ ਨੰਬਰ ਪੀ.ਬੀ-੦੧ਏ-੪੦੫੫ ਪਰ ਭਾਰੀ ਮਾਤਰਾ ਵਿੱਚ ਅਫੀਮ ਲੈ ਕੇ ਆ ਰਹੇ ਹਨ,ਜਿਹਨਾਂ ਨੈ ਜਗਰਾਊ ਅਤੇ ਮੋਗਾ ਏਰੀਏ ਵਿੱਚ ਸਪਲਾਈ ਕਰਨੀ ਹੈ।ਜੇਕਰ ਪੁਲਿਸ ਚੌਕੀਮਾਨ ਅੱਗੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤਾਨ ਦੋਸ਼ੀ ਅਫੀਮ ਸਮੇਤ ਕਾਬੂ ਆ ਸਕਦੇ ਹਨ।ਜਿਸਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ ੭੦ ਮਿਤੀ ੨੬-੦੫-੨੦੨੦ ਅ/ਧ ੧੮/੨੫/੬੧/੮੫ ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਗਰਾਉ ਦਰਜ ਰਜਿਸਟਰ ਕਰਕੇ ਤਫਤੀਸ਼ੀ ਅਫਸਰ ਐਸ.ਆਈ ਬਲਦੇਵ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਪੁਲਿਸ ਚੌਕੀਮਾਨ ਅੱਗੇ ਨਾਕਾਬੰਦੀ ਕੀਤੀ ਗਈ।ਦੌਰਾਨੇ ਨਾਕਾਬੰਦੀ ਲੁਧਿਆਣਾ ਸਾਈਡ ਤੋ ਆ ਰਹੇ ਟੈਪੂ ਟਰੈਵਲ ਨੰਬਰ ਪੀ.ਬੀ-੦੧ ਏ-੪੦੫੫ ਨੂੰ ਰੋਕ ਕੇ ਡਰਾਇਵਰ ਨੂੰ ਨਾਮ ਪਤਾ ਪੁੱਛਣ ਤੇ ਜਿਸ ਨੇ ਆਪਣਾ ਨਾਮ ਵਿਸ਼ਾਲ ਸਿੰਘ ਉਰਫ ਵਿੱਕੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮੁਗਲਪੁਰਾ ਦੱਸਿਆ ਅਤੇ ਕੰਡਕਟਰ ਸੀਟ ਪਰ ਬੈਠੇ ਵਿਆਕਤੀ ਨੇ ਆਪਣਾ ਨਾਮ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਚਰਨ ਦਾਸ ਮਾਡਲ ਟਾਊਨ ਹੁਸ਼ਿਆਰਪੁਰ ਦੱਸਿਆ।ਦੌਰਾਨੇ ਚੈਕਿੰਗ ਡਰਾਇਵਰ ਸੀਟ ਹੇਠੋ ਮਿਲੇ ਵਜਨਦਾਰ ਕਾਲੇ ਮੋਮੀ ਲਿਫਾਫੇ ਨੂੰ ਖੋਲ ਕੇ ਚੈਕ ਕੀਤਾ ਗਿਆ।ਜਿਸੋ ਵਿੱਚ ਲਪੇਟੀ ਹੋਈ ਅਫੀਮ ਬਰਾਮਦ ਹੋਈ।ਬਰਾਮਦ ਅਫੀਮ ਦਾ ਵਜਨ ਕਰਨ ਤੇ ਸਮੇਤ ਕਾਲੇ ਲਿਫਾਫੇ ਕੁੱਲ ੦੧ ਕਿਲੋ ੨੦੦ ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।