ਕਰਫਿਊ ਦੌਰਾਨ ਬੇਰੁਜ਼ਗਾਰ ਹੋਏ ਲੋਕਾਂ ਲਈ ਰੁਜ਼ਗਾਰ ਲੱਭੇਗਾ ਜਿਲ੍ਹਾ ਪ੍ਰਸ਼ਾਸ਼ਨ

ਏ ਡੀ ਸੀ (ਜ) ਅਦਿਤਿਆ ਉੱਪਲ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਅਤੇ ਕਿਰਤ ਅਫ਼ਸਰ ਨੂੰ ਲੋੜਵੰਦਾਂ ਦੀ ਸ਼ਨਾਖਤ ਕਰਨ ਦੀ ਹਦਾਇਤ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪੁਨਰ ਰੋਜ਼ਗਾਰ ’ਚ ਕਰੇਗਾ ਮੱਦਦ

ਨਿਊਜ਼ ਪੰਜਾਬ

ਨਵਾਂਸ਼ਹਿਰ, 27 ਮਈ- ਕੋਵਿਡ-19 ਕਰਫ਼ਿਊ/ਲਾਕਡਾਊਨ ਦੌਰਾਨ ਬੇਰੋਜ਼ਗਾਰ ਹੋਏ ਨੌਜੁਆਨਾਂ/ਪ੍ਰਵਾਸੀ ਮਜ਼ਦੂਰਾਂ ਦੇ ਮੁੜ ਵਸੇਬੇ/ਰੋਜ਼ਗਾਰ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਲਾਈਨ ਵਿਭਾਗਾਂ ਨਾਲ ਮੀਟਿੰਗ ਦੌਰਾਨ ਸ੍ਰੀ ਉੱਪਲ ਨੇ ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤੇ ਕਿਰਤ ਅਫ਼ਸਰ ਨੂੰ ਅਜਿਹੇ ਬੇਰੋਜ਼ਗਾਰ ਹੋਏ ਲੋਕਾਂ ਦੀ ਸ਼ਨਾਖਤ ਕਰਨ ਲਈ ਆਖਿਆ ਤਾਂ ਜੋ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਉਨ੍ਹਾਂ ਦੇ ਪੁਨਰ ਰੋਜ਼ਗਾਰ ’ਚ ਮੱਦਦ ਕੀਤੀ ਜਾ ਸਕੇ।
ਉਨ੍ਹਾਂ ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਨੂੰ ਇਨ੍ਹਾਂ ਵਿਭਾਗਾਂ ਵੱਲੋਂ ਸ਼ਨਾਖ਼ਤ ਕੀਤੇ ਜਾਣ ਵਾਲੇ ਬੇਰੋਜ਼ਗਾਰਾਂ ਲਈ ਰੋਜ਼ਗਾਰ ਦੇ ਵਸੀਲੇ ਲੱਭਣ ਲਈ ਵੀ ਆਖਿਆ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਰੋਜ਼ਗਾਰ ਮੁਹੱਈਆ ਹੋ ਸਕੇ।
ਇਸ ਮੀਟਿੰਗ ’ਚ ਡੀ ਡੀ ਪੀ ਓ, ਬੀ ਡੀ ਪੀ ਓ, ਜੀ ਐਮ ਡੀ ਆਈ ਸੀ, ਬਲਾਕ ਮੈਨੇਜਰ ਪੰਜਾਬ ਹੁਨਰ ਵਿਕਾਸ ਮਿਸ਼ਨ, ਐਸ ਸੀ ਕਾਰਪੋਰੇਸ਼ਨ, ਲੀਡ ਬੈਂਕ ਮੈਨੇਜਰ, ਸਹਾਇਕ ਕਿਰਤ ਕਮਿਸ਼ਨਰ, ਪੰਜਾਬ ਖਾਦੀ ਤੇ ਗ੍ਰਾਮੀਣ ਬੋਰਡ, ਡੇਅਰੀ ਵਿਕਾਸ, ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ), ਬੈਕਫ਼ਿਨਕੋ ਤੇ ਆਬਕਾਰੀ ਤੇ ਕਰ ਵਿਭਾਗਾਂ ਦੇ ਪ੍ਰਤੀਨਿਧ ਸ਼ਾਮਿਲ ਹੋਏ।