ਨਿਊਜ਼ ਪੰਜਾਬ
17 ਅਗਸਤ 2025
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਹਾਦਸੇ ਵਿੱਚ ਜਲੰਧਰ ਦੀਆਂ ਦੋ ਕੁੜੀਆਂ ਦੇ ਵੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਸ਼ਤਵਾੜ ਵਿੱਚ ਬੱਦਲ ਫਟਣ ਤੋਂ ਬਾਅਦ ਲਾਪਤਾ ਹੋਏ ਲੋਕਾਂ ’ਚ ਜਲੰਧਰ ਦੀ ਰਹਿਣ ਵਾਲੀਆਂ ਦੋ ਕੁੜੀਆਂ ਵੀ ਸ਼ਾਮਲ ਹਨ।
ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਕੁੜੀਆਂ ਦੇ ਨਾਮ ਦਿਸ਼ਾ ਅਤੇ ਵੰਸ਼ਿਕਾ ਹਨ, ਜੋ ਸੋਢਲ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਵੰਸ਼ਿਕਾ ਆਪਣੇ ਪਰਿਵਾਰ ਅਤੇ ਦੋਸਤ ਦਿਸ਼ਾ ਨਾਲ ਜੰਮੂ-ਕਸ਼ਮੀਰ ਵਿੱਚ ਆਪਣੀ ਨਾਨੀ ਦੇ ਘਰ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੇ ਦਿਨ, ਵੰਸ਼ਿਕਾ ਆਪਣੇ ਪਰਿਵਾਰ ਅਤੇ ਦੋਸਤ ਦਿਸ਼ਾ ਨਾਲ ਮਚੈਲ ਮਾਤਾ ਮੰਦਰ ਮੱਥਾ ਟੇਕਣ ਗਈ ਸੀ। ਪਰਿਵਾਰ ਮੱਥਾ ਟੇਕ ਕੇ ਮੰਦਰ ਤੋਂ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਵੰਸ਼ਿਕਾ ਅਤੇ ਉਸਦੀ ਦੋਸਤ ਦਿਸ਼ਾ ਬੱਦਲ ਫਟਣ ਤੋਂ ਬਾਅਦ ਲਾਪਤਾ ਹੋ ਗਏ।ਫਿਲਹਾਲ ਦੋਵਾਂ ਕੁੜੀਆਂ ਦੇ ਪਰਿਵਾਰਕ ਮੈਂਬਰ ਜੰਮੂ ਪਹੁੰਚ ਗਏ ਹਨ ਅਤੇ ਦੋਵਾਂ ਦੀ ਭਾਲ ਜਾਰੀ ਹੈ।
