ਇਸ ਗੱਲ ਦਾ ਪਤਾ ਕੀਤਾ ਜਾਵੇ ਕਿ ਕੋਵਿਡ 19 ਕੁਦਰਤੀ ਪ੍ਰਜਾਤੀ ਦਾ ਨਤੀਜਾ ਸੀ ਜਾਂ ਫਿਰ ਲੈਬ ਦੀ ਪੈਦਾਵਾਰ – ਮਨੀਸ਼ ਤਿਵਾੜੀ — ਵੀਡੀਓ ਕਾਨਫਰੰਸਿੰਗ ‘ਤੇ ਇੰਡੀਅਨ ਓਵਰਸੀਜ ਕਾਂਗਰਸ ਦੀ ਅੰਤਰਰਾਸ਼ਟਰੀ ਸਭਾ ਨੂੰ ਕੀਤਾ ਸੰਬੋਧਨ
ਨਿਊਜ਼ ਪੰਜਾਬ
ਚੰਡੀਗੜ੍ਹ, 24 ਮਈ: ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ, ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਤੇ ਕਾਂਗਰਸ ਪ੍ਰਾਰਟੀ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਵੀਡੀਓ ਕਾਨਫਰੰਸਿੰਗ ‘ਤੇ ਇੰਡੀਅਨ ਓਵਰਸੀਜ ਕਾਂਗਰਸ ਦੀ ਅੰਤਰਰਾਸ਼ਟਰੀ ਸਭਾ ਨੂੰ ਸੰਬੋਧਨ ਕੀਤਾ, ਜਿਸ ‘ਚ 51 ਦੇਸ਼ਾਂ ਦੇ 109 ਨੁਮਾਇੰਦਿਆਂ ਨੇ ਹਿੱਸਾ ਲਿਆ। ਕਾਨਫਰੰਸ ‘ਚ ਵਿਸ਼ੇਸ਼ ਤੌਰ ‘ਤੇ ਇੰਡੀਅਨ ਓਵਰਸੀਜ ਕਾਂਗਰਸ ਦੇ ਚੇਅਰਪਰਸਨ ਸੇਮ ਪਿਤ੍ਰੋਦਾ, ਆਈਓਸੀ ਯੂਐਸਏ ਦੇ ਪ੍ਰਧਾਨ ਮੋਹਿੰਦਰ ਸਿੰਘ ਗਿਲਜੀਆਂ, ਆਈਓਸੀ ਯੂਐਸ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਗਿੱਲ, ਆਈਓਸੀ ਕਨੇਡਾ ਦੇ ਪ੍ਰਧਾਨ ਅਮਰਪ੍ਰੀਤ ਔਲਖ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੇਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੀ ਮੌਜ਼ੂਦ ਰਹੇ।
ਇਸ ਕਾਨਫਰੰਸ ਦਾ ਮੁੱਖ ਟੀਚਾ ਵਿਸ਼ਵ ਭਰ ਵਿਚਲੇ ਸਾਥੀਆਂ ਨਾਲ ਇਸ ਗੱਲ ‘ਤੇ ਚਰਚਾ ਕਰਨਾ ਸੀ ਕਿ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਹਾਂਮਾਰੀ ਨਾਲ ਕਿਵੇਂ ਨਿਪਟਿਆ ਜਾ ਰਿਹਾ ਹੈ।
ਤਿਵਾੜੀ ਨੇ ਆਈਓਸੀ ਦੀ ਅਗਵਾਈ ‘ਚ ਜ਼ੋਰ ਦਿੰਦਿਆਂ ਕਿਹਾ ਕਿ ਮਹਾਂਮਾਰੀ ਨੇ ਆਈਓਸੀ ਵਰਗੀ ਸੰਸਥਾ ਨੂੰ ਅੰਤਰ ਰਾਸ਼ਟਰੀ ਭਾਈਚਾਰੇ ਨੂੰ ਮਾਰਗ ਦਿਖਾਉਣ ਦਾ ਇਕ ਵੱਡਾ ਮੌਕਾ ਦਿੱਤਾ ਹੈ, ਜਦੋਂ ਇਸ ਦੌਰ ‘ਚ ਗਲੋਬਲ ਗਵਰਨੇਂਸ ਦੀਆਂ ਸਾਰੀਆਂ ਸੰਸਥਾਵਾਂ ਚੁੱਪ ਹੋ ਚੁੱਕੀਆਂ ਹਨ।
ਤਿਵਾੜੀ ਨੇ ਇਸ ਪਤਨ ਦੇ ਤਿੰਨ ਉਦਾਰਨ ਦਿੱਤੇ। ਵਿਸ਼ਵ ਭਾਈਚਾਰੇ ਤੇ ਕੋਵਿਡ-19 ਦੇ ਪੈਦਾ ਹੋਣ ਦੀ ਅੰਤਰ ਰਾਸ਼ਟਰੀ ਪੱਧਰ ‘ਤੇ ਜਾਂਚ ਕਰਨ ‘ਚ ਅਸਫਲ ਰਹਿਣਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਰਤ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਦੇ ਕਾਰਜਕਾਰੀ ਬੋਰਡ ਦੀ ਪ੍ਰਧਾਨਗੀ ਦਾ ਇਸਤੇਮਾਲ ਦੇਸ਼ਾਂ ਤੇ ਸੰਗਠਨਾਂ ਦੇ ਅੰਤਰ ਰਾਸ਼ਟਰੀ ਗਠਜੋੜ ਨੂੰ ਇਕੱਠੇ ਰੱਖਣ ‘ਚ ਕਰੇਗਾ, ਤਾਂ ਜੋ ਚੀਨ ਨੁੰ ਅੰਤਰ ਰਾਸ਼ਟਰੀ ਜਾਂਚਕਾਰਾਂ ਦੀ ਇਕ ਗੈਰ ਪੱਖਪਾਤੀ ਟੀਮ ਨੂੰ ਕੋਵਿਡ-19 ਦੀ ਤਹਿ ਤੱਕ ਪ ਹੁੰਚਣ ਲਈ ਪੂਰੀ ਤੇ ਗੈਰ ਰੁਕਾਵਟੀ ਪਹੁੰਚ ਦੇਣ ਲਈ ਮਜਬੂਰ ਕੀਤਾ ਜਾ ਸਕੇ |
ਇਸ ਗੱਲ ਦਾ ਪਤਾ ਕੀਤਾ ਜਾ ਸਕੇ ਕਿ ਕੋਵਿਡ 19 ਕੁਦਰਤੀ ਪ੍ਰਜਾਤੀ ਦਾ ਨਤੀਜਾ ਸੀ ਜਾਂ ਫਿਰ ਲੈਬ ਦੀ ਪੈਦਾਵਾਰ। ਇਸ ਲੜੀ ਹੇਠ, ਡਬਲਯੂਐਚਓ ਵੱਲੋਂ ਜਨਵਰੀ-2020 ‘ਚ ਸਮੇਂ ਸਿਰ ਚੇਤਾਵਨੀ ਦੇਣ ਤੇ ਯਾਤਰਾ ਸਬੰਧੀ ਸਲਾਹ ਜਾਰੀ ਕਰਨ ‘ਚ ਅਸਫਲ ਰਹਿਣ ਅਤੇ ਇਥੋਂ ਤੱਕ ਕਿ ਵਾਇਰਸ ਨੂੰ ਨਾਂਮ ਦੇਣ ‘ਚ ਚੀਨ ਅੱਗੇ ਗੋਡੇ ਟੇਕਣਾ ਇਸ ਪਤਨ ਦੀ ਇਕ ਹੋਰ ਉਦਾਹਰਨ ਸੀ। ਇਸੇ ਤਰ੍ਹਾਂ, ਜਦੋਂ ਮਾਰਚ ‘ਚ ਇਹ ਮਹਾਂਮਾਰੀ ਪੂਰੀ ਦੁਨੀਆਂ ‘ਚ ਫੈਲ੍ਹ ਰਹੀ ਸੀ, ਯੁਨਾਈਟਿਡ ਨੇਸ਼ਨਸ ਸਿਕਿਓਰਿਟੀ ਕਾਉਂਸਿਲ (ਯੂਐਨਐਸਸੀ) ਨੂੰ 21ਵੀਂ ਸਦੀ ਦੇ ਹੁਣ ਤੱਕ ਦੇ ਸੱਭ ਤੋਂ ਵੱਡੇ ਮਨੁੱਖੀ ਸੰਕਟ ‘ਤੇ ਮਿਲਣ ਅਤੇ ਚਰਚਾ ਕਰਨ ਦੀ ਇਜਾਜਤ ਨਹੀਂ ਮਿਲੀ, ਕਿਵੁਂਕਿ ਚੀਨ ਨੇ ਸੰਸਥਾ ਦੀ ਪ੍ਰਧਾਨਗੀ ਦੇ ਚੱਕਰ ਨੂੰ ਫੜਿਆ ਸੀ। ਚੀਨ ਦੀ ਇਸ ਚਾਲ ਨੇ ਵੈਸ਼ਵਿਕ ਪ੍ਰਤੀਕ੍ਰਿਆ ‘ਚ ਵਿਰੋਧਤਾ ਪੈਦਾ ਕਰ ਦਿੱਤੀ, ਜਦੋਂ ਇਸਦੀ ਜਿਆਦਾ ਲੋੜ ਸੀ। ਇਸੇ ਤਰ੍ਹਾਂ, ਗਲੋਬਲ ਇਕੋਨਾਮਿਕ ਮੈਲਟਡਾਊਨ ਤੋਂ ਬਾਅਦ ਬਣਾਇਆ ਗਿਆ ਜੀ-20 ਬਹੁਤ ਘੱਟ ਉਭਰ ਕੇ ਆਇਆ। ਅਜਿਹੇ ‘ਚ ਹੁਣ ਤੱਕ ਪ੍ਰਤੀਕ੍ਰਿਆ ਰਾਸ਼ਟਰੀ, ਉੱਪ ਰਾਸ਼ਟਰੀ ਹੀ ਰਹੀ ਹੈ। ਜੇਕਰ ਇਸਦਾ ਪੂਰੀ ਤਰ੍ਹਾਂ ਨਾਲ ਸਥਾਨਕ ਅਰਥ ਕੱਢਿਆ ਜਾਵੇ, ਤਾਂ ਹਰੇਕ ਰਾਸ਼ਟਰੀ ਦੀ ਆਪਣੇ ਲਈ, ਹਰੇਕ ਸੂਬੇ ਜਾਂ ਪ੍ਰਾਂਤ ਦੀ ਆਪਣੇ ਲਈ ਤੇ ਅਖੀਰ ‘ਚ ਹਰੇਕ ਪਿੰਡ ਤੇ ਕਸਬੇ ਦੀ ਆਪਣੇ ਲਈ ਪ੍ਰਤੀਕ੍ਰਿਆ ਰਹੀ ਹੈ।
ਤਿਵਾੜੀ ਨੇ ਕਿਹਾ ਕਿ ਕੋਵਿਡ-19 ਦੀ ਰਾਖ ਤੋਂ ਗਲੋਬਲ ਗਵਰਨੇਂਸ ਦੀ ਇਕ ਨਵੀਂ ਵਾਸਤੁਕਲਾ ਦੇ ਉਭਰਨ ਦੀ ਲੋੜ ਹੈ। ਉਨ੍ਹਾਂ ਆਈਓਸੀ ਦੇ ਪ੍ਰਧਾਨਾਂ ਨੂੰ ਸਬੰਧਤ ਦੇਸ਼ਾਂ ‘ਚ ਭਾਰਤੀ ਦੂਤਾਵਾਸਾਂ ਜਾਂ ਕੰਸਲੇਟਾਂ ਤੋਂ ਉਨ੍ਹਾਂ ਵਿਅਕਤੀਆਂ ਦੀ ਸੂਚੀ ਹਾਸਿਲ ਕਰਨ ਲਈ ਕਿਹਾ, ਜਿਹੜੇ ਉਥੇ ਫੰਸੇ ਹੋਏ ਹਨ ਤੇ ਭਾਰਤ ਪਰਤਣਾ ਚਾਹੁੰਦੇ ਹਨ। ਕਿਉਂਕਿ ਇਨ੍ਹਾਂ ਦੀ ਨਿਕਾਸੀ ‘ਚ ਵਕਤ ਲੱਗੇਗਾ, ਅਜਿਹੇ ‘ਚ ਆਈਓਸੀ ਨੂੰ ਹੋਰ ਭਾਰਤੀ ਸੰਸਥਾਵਾਂ ਨਾਲ ਸੰਪਰਕ ਕਰਕੇ ਇਨ੍ਹਾਂ ਵਾਪਿਸ ਲਿਆਉਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ, ਜਿਨ੍ਹਾਂ ‘ਚੋਂ ਕਈ ਵਿਅਕਤੀ ਨਕਦੀ ਤੇ ਰਸਦ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਅਖੀਰ ‘ਚ ਤਿਵਾੜੀ ਨੇ ਆਈਓਸੀ ਦੀ ਇਸ ਕੋਸ਼ਿਸ਼ ਲਈ ਧੰਨਵਾਦ ਕੀਤ। ਚਰਚਾ ‘ਚ ਹੋਰਨਾਂ ਤੋਂ ਇਲਾਵਾ, ਹਰਬਚਨ ਸਿੰਘ ਸੈਕਟਰੀ ਜਨਰਲ ਆਈਓਸੀ ਯੂਐਸਏ, ਰਵੀ ਚੋਪੜਾ ਸੀਨੀਅਰ ਮੀਤ ਪ੍ਰਧਾਨ ਆਈਓਸੀ ਯੂਐਸਏ, ਕਮਲ ਧਾਲੀਵਾਲ ਪ੍ਰਧਾਨ ਆਈਓਸੀ ਯੂਕੇ, ਰਜਿੰਦਰ ਡਿਚਪੱਲਈ ਜਨਰਲ ਸਕੱਤਰ ਆਈਓਸੀ ਯੂਐਸਏ, ਸਤੀਸ਼ ਸ਼ਰਮਾ ਚੇਅਰਮੈਨ ਆਈਓਸੀ ਯੂਐਸਏ ਪੰਜਾਬ ਚੈਪਟਰ, ਗੋਰੀਸ਼ੰਕਰ ਐਸਆਰ ਡੱਲਾਸ ਯੂਐਸਏ, ਡਾ. ਸੋਨੀਆ ਸਵੀਡਨ, ਸੋਫੀਆ ਸ਼ਰਮਾ ਯੂਐਸਏ, ਰਾਜੀਵਨ ਮੋਹਨ ਯੂਐਸਏ, ਗੁਰਮਿੰਦਰ ਕੌਰ ਯੂਕੇ, ਬਲਵਿੰਦਰ ਸਿੰਘ ਜਰਮਨੀ, ਐਲੀਜਾਬੇਥ ਲਾਰੇਂਸ ਆਈਓਸੀ ਸਵਿਟਜਰਲੈਂਡ, ਕਾਵਿਆ ਸ਼ਾਹ ਟੋਰੰਟੋ ਕਨੇਡਾ, ਜੋਸ ਅਬ੍ਰਾਹਮ ਯੁਐਸਏ, ਜੀਂਦਾ ਸ਼ੇਰਗਿੱਲ ਪ੍ਰਧਾਨ ਆਈਓਸੀ ਯੂਕੇ ਬਰਮਿੰਘਮ, ਬੀਜੂ ਕੋਂਬਸੇਰਿਲ ਯੂਐਸਏ, ਹਰਮਨ ਗਿੱਲ ਕਨੇਡਾ, ਸੰਦੀਪ ਵਾਂਗਲਾ ਕੈਲੀਫੋਰਨੀਆ, ਸੌਰਭ ਭੰਡਾਰੀ ਯੁਕੇ, ਹਰੀ ਨੰਬੂਥਿਰੀ ਵੀ ਸ਼ਾਮਿਲ ਰਹੇ।