ਕੁਲਾਰ ਦਿੱਲੀ ਵਿਖੇ “ਅਸੋਸੀਏਸ਼ਨ ਐਕਸੀਲੈਂਸ ਐਵਾਰਡ” ਨਾਲ ਸਨਮਾਨਿਤ  

ਸ੍: ਗੁਰਮੀਤ ਸਿੰਘ ਕੁਲਰ, ਪ੍ਰਧਾਨ ਫਿਕੋ ਨੂੰ ਨਵੀ ਦਿੱਲੀ ਵਿੱਚ ਹੋਏ ਮਾਈਸ ਕਾਨਫਰੰਸ ਵਿੱਚ “ਅਸੋਸੀਏਸ਼ਨ ਐਕਸੀਲੈਂਸ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਇੰਡਸਟਰੀਜ਼ ਦੇ ਸਾਂਝੇ ਵਿਕਾਸ ਲਈ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਲਈ ਦਿੱਤਾ ਗਿਆ ਹੈ। ਇਹ ਗਲ ਸਾਰਥਕ ਹੈ ਕਿ ਫਿਕੋ ਨੇ 01.04.2025 ਤੋਂ 31.07.2025 ਤੱਕ ਚਾਰ ਅੰਤਰਰਾਸ਼ਟਰੀ ਡੈਲੀਗੇਸ਼ਨਾਂ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚ 200 ਤੋਂ ਵੱਧ ਉਦਯੋਗਪਤੀਆਂ ਨੇ ਕਈ ਪ੍ਰਮੁੱਖ ਸ਼ੋਜ਼ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਚਾਈਨਾ ਸਾਈਕਲ ਸ਼ੋ, ਚਾਈਨਾ ਪਲਾਸ, ਤੈਪੀ ਸਾਈਕਲ ਸ਼ੋਅ, ਕੈਂਟਨ ਮੇਲੇ ਅਤੇ ਯੂਰੋਬਾਇਕ ਸ਼ਾਮਿਲ ਹਨ। ਇਹ ਐਵਾਰਡ ਸ੍ਰੀ ਕਰੁਣ ਕੁਮਾਰ, ਸਹਾਇਕ ਨਿਰਦੇਸ਼ਕ ਐਮਐਸਐਮਈ, ਨਵੀਂ ਦਿੱਲੀ ਵੱਲੋਂ ਦਿੱਤਾ ਗਿਆ।

 

*Kular Awarded “Association Excellence Award”*

 

*S. Gurmeet Singh Kular President FICO-IamSMEofINDIA was awarded with the “Association Excellence Award” for collective growth of Industries in Mice Conference at New Delhi. It is notable that FICO has successfully led 4 International Delegations with more than 200 entrepreneurs to multiple shows including China Cycle Show, Taipie Cycle Show, China Plas, Canton Fair and Eurobike from 01.04.2025 to 31.07.2025; This award has been presented by Sh. Karun Kumar Assistant Director MSME New Delhi.*