ਮਨੁੱਖੀ ਸੇਵਾ ਕਾਰਜਾਂ ਦਾ ਉਪਰਾਲਾ
ਲੁਧਿਆਣਾ,29 ਜੁਲਾਈ (ਆਰ ਐਸ ਖ਼ਾਲਸਾ) ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਦੇ ਮੁੱਖ ਸੇਵਾਦਾਰ ਸ.ਗੁਰਮੀਤ ਸਿੰਘ ਸਲੂਜਾ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਸੁਹਿਰਦਤ ਅਗਵਾਈ ਹੇਠ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਚੱਲ ਰਹੇ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅੰਦਰ
ਮਰੀਜਾਂ ਦੀ ਵੱਡੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਨਵੀਆਂ ਕੰਪਿਊਟਰ ਆਇਜ਼ਡ ਐਕਸਰੇ ਮਸ਼ੀਨਾਂ ਸਥਾਪਤ ਕਰ ਦਿੱਤੀਆਂ ਗਈਆਂ ਹਨ , ਜੋ ਕਿ ਲੋੜਵੰਦ ਮਰੀਜਾਂ ਲਈ ਦੇ ਆਧੁਨਿਕ ਇਲਾਜ ਵਿੱਚ ਸਹਾਈ ਸਿੱਧ ਹੋਣਗੀਆਂ!ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅੰਦਰ ਸਥਾਪਿਤ ਕੀਤੀਆਂ ਗਈਆਂ ਨਵੀਆਂ ਕੰਪਿਊਟਰ ਆਇਜ਼ਡ ਐਕਸਰੇ ਮਸ਼ੀਨਾਂ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਲਈ ਆਯੋਜਿਤ ਕੀਤੇ ਸਮਾਗਮ ਦੌਰਾਨ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਹੋਇਆ ਸ. ਸਲੂਜਾ ਨੇ ਕਿਹਾ ਕਿ ਹੱਡੀਆ ਦੇ ਹਰ ਤਰੀਕੇ ਦੇ ਐਕਸਰੇ ਕਰਨ ਲਈ ਲੇਟੇਸਟ ਅਲੇਂਜਰ ਕੰਪਨੀ ਦੀ ਐਕ੍ਸਰੇ ਮਸ਼ੀਨ,- ਅੱਖਾਂ ਦਾ ਕਾਲਾ ਮੋਤੀਆ ਚੈਕ ਕਰਨ ਵਾਲੀ ਨਾਏਡਕ ਕੰਪਨੀ ਦੀ ਟੋਨੋ ਮੀਟਰਕੰਪਿਊਟਰਾਇਜਡ ਮਸ਼ੀਨ ਅਤੇ ਅਲੇਂਜਰ ਕੰਪਨੀ ਦੀ ਹਾਰਟ ਦੀ ਈ ਸੀ ਜੀ ਮਸ਼ੀਨ ਮਰੀਜਾਂ ਦੇ ਇਲਾਜ ਲਈ ਆਰੰਭ ਕਰ ਦਿੱਤੀਆਂ ਹਨ!ਇਸ ਤੋ ਪਹਿਲਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੇ ਆਰੰਭਤਾ ਦੀ ਅਰਦਾਸ ਕੀਤੀ ਉਪਰੰਤ ਪ੍ਰਮੁੱਖ ਸ਼ਖਸੀਅਤਾਂ ਨੇ ਰਿਬਨ ਕੱਟ ਕੇ ਰਸਮੀ ਤੌਰ ਤੇ ਨਵੀਆਂ ਐਕਸਰੇ ਮਸ਼ੀਨਾਂ ਦਾ ਉਦਘਾਟਨ ਕੀਤਾ
ਇਸ ਮੌਕੇ ਸ.ਗੁਰਮੀਤ ਸਿੰਘ ਸਲੂਜਾ ਨੇ ਆਪਣੇ ਸਾਥੀਆਂ ਦੇ ਨਾਲ ਉਕਤ ਵੱਡੇ ਸੇਵਾ ਕਾਰਜ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾ ਤੇ ਪ੍ਰਬੰਧਕ ਕਮੇਟੀਦੇ ਸਮੂਹ ਮੈਬਰ ਸਾਹਿਬਾਨ ਦਾ ਵਿਸੇਸ਼ ਤੌਰ ਤੇ ਧੰਨਵਾਦ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਸਮੇਂ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਬਲਦੇਵ ਸਿੰਘ, ਗੁਰਚਰਨ ਸਿੰਘ ਚੰਨ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਟੋਨੀ ਮੱਕੜ,ਕੁਲਵਿੰਦਰ ਸਿੰਘ ਲਾਡੀ ਦਿਲਜੰਗ ਸਿੰਘ, ਅਮਰਜੀਤ ਸਿੰਘ ਪਰੂਥੀ, ਜਗਤਾਰ ਸਿੰਘ ਸੋਨੀ, ਮਹਿੰਦਰਪਾਲ ਸਿੰਘ ਗਲਹੋਤਰਾ,ਕੁਲਦੀਪ ਸਿੰਘ ਦੀਪਾ, ਭੁਪਿੰਦਰ ਸਿੰਘ ਸਲੂਜਾ, ਰਜਿੰਦਰ ਸਿੰਘ ਸਲੂਜਾ, ਸੁਰਿੰਦਰਪਾਲ ਸਿੰਘ ਜਸਬੀਰ ਸਿੰਘ ਜੇ ਸਨਜ਼, ਹਰਕ੍ਰਿਸ਼ਨ ਸਿੰਘ ਮਕੱੜ,ਹਰਮਨਦੀਪ ਸਿੰਘ, ਭੁਪਿੰਦਰ ਸਿੰਘ ਛਾਬੜਾ, ਕਵੰਲਜੀਤ ਸਿੰਘ ਛਾਬੜਾ, ਅਮਰੀਕ ਸਿੰਘ ਬੱਤਰਾ ਵਿਸ਼ੇਸ਼ ਤੌਰ ਤੇ ਹਾਜਰ ਸਨ।
