ਫਰੀਦਕੋਟ ਪੁਲਿਸ ਵੱਲੋਂ 1 ਕਿੱਲੋ 23 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫ਼ਤਾਰ: 50 ਹਜ਼ਾਰ ਡਰੱਗ ਮਨੀ ਬਰਾਮਦ, ਕਾਰ ਰਾਹੀਂ ਸਪਲਾਈ ਕਰਨ ਜਾ ਰਹੇ ਸਨ

ਨਿਊਜ਼ ਪੰਜਾਬ

23 ਜੁਲਾਈ 2025

ਪੰਜਾਬ ਦੀ ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰਾਂ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 1 ਕਿਲੋ 23 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਡਰੱਗ ਮਨੀ ਅਤੇ ਕਰੇਟਾ ਕਾਰ ਬਰਾਮਦ ਕੀਤੀ ਗਈ।

ਇਹ ਕਾਰਵਾਈ ਸੀਆਈਏ ਸਟਾਫ ਵੱਲੋਂ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਬਿੱਟੂ ਸਿੰਘ, ਵਾਸੀ ਪਿੰਡ ਦੋਨਾ ਭਦਰੂ, ਜਿਲਾ ਫਿਰੋਜਪੁਰ ਅਤੇ ਨਿਸ਼ਾਨ ਸਿੰਘ ਪੁੱਤਰ ਮੇਜਰ ਸਿੰਘ, ਵਾਸੀ ਪਿੰਡ ਮੇਘਾ ਪੰਜਗਰਾਈ, ਜਿਲਾ ਫਿਰੋਜਪੁਰ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ