ਪੰਜਾਬ ਪੁਲਿਸ ਸੇਵਾ ਵੀ ਕਰਦੀ ਹੈ — ਮਲੇਸ਼ੀਆ ਤੋਂ ਪਰਤੇ ਪੰਜਾਬੀ — 14 ਦਿਨ ਰਹਿਣਗੇ ਇਕਾਂਤਵਾਸ —- ਸੁਣੋ ਪ੍ਰਬੰਧ —

ਨਿਊਜ਼ ਪੰਜਾਬ

ਲੁਧਿਆਣਾ , 22 ਮਈ – ਵੱਖ -ਵੱਖ ਦੇਸ਼ ਤੋਂ ਵਾਪਸ ਆ ਰਹੇ ਇਥੋਂ ਦੇ ਵਾਸੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਰਕਰ ਹਾਊਸ ਵਿਖੇ 14 ਦਿੱਨ ਦੇ ਇਕਾਂਤਵਾਸ ਲਈ ਰਖਿਆ ਗਿਆ ਹੈ | ਇਥੇ ਠਹਿਰਨ ਅਤੇ ਖਾਣੇ ਦਾ ਖਰਚਾ ਵਿਦੇਸ਼ੋਂ ਪਰਤੇ ਪੰਜਾਬੀਆਂ ਨੂੰ ਆਪਣੇ ਕੋਲੋਂ ਅਦਾਅ ਕਰਨਾ ਪਵੇਗਾ |                                                                                                                                                                 ਪਾਰਕਰ ਹਾਊਸ ਦੇ ਇੰਚਾਰਜ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਇੱਥੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਵਿਦੇਸ਼ੋਂ ਪਰਤ ਰਹੇ ਪੰਜਾਬੀਆਂ ਨੂੰ ਥ੍ਰੀ ਸਟਾਰ ਹੋਟਲ ਦੇ ਬਰਾਬਰ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ |

                                                            ਇੱਥੇ ਸ਼੍ਰੀ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ ਅਮ੍ਰਿਤਸਰ ਤੋਂ ਪਰਤੇ 16 ਵਿਅਕਤੀ ਜੋ ਮਲੇਸ਼ੀਆ ਤੋਂ ਆਏ ਹਨ ਨੇ ਪਾਰਕਰ ਹਾਊਸ ਦੇ ਬਿਆਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੁਪਹਿਰ ਦਾ ਖਾਣਾ ਬਹੁਤ ਵਧੀਆ ਸੀ | ‘ ਨਿਊਜ਼ ਪੰਜਾਬ ‘ ਨਾਲ ਗੱਲ ਕਰਦਿਆਂ ਇੱਕ ਯਾਤਰੂ ਨੇ ਕਿਹਾ ਕਿ  ਉਸ ਵੇਲੇ ਹੈਰਾਨੀ ਹੋਈ ਜਦੋ ਸਾਨੂੰ ਅਮ੍ਰਿਤਸਰ ਤੋਂ ਲੁਧਿਆਣਾ ਆਉਂਦਿਆਂ ਸਾਡੇ ਨਾਲ ਆ ਰਹੇ ਪੰਜਾਬ ਪੁਲਿਸ ਦੇ ਜਵਾਨ ਨੇ ਆਪਣੇ ਕੋਲੋਂ ਪੈਸੇ ਦੇ ਕੇ  ਚਾਹ  ਦੇ ਨਾਲ  ਬਿਸਕੁਟ ਆਦਿ ਖਵਾਏ | ਪੰਜਾਬ ਪੁਲਿਸ ਦੀ ਸੇਵਾ ਤੋਂ ਸਾਰਿਆਂ ਨੂੰ ਇਹਸਾਸ ਹੋਇਆ ਕਿ ਅਸੀਂ ਦੋ ਮਹੀਨੇ ਬੇਗਾਂਣਿਆਂ ਦੇਸ਼ਾਂ ਵਿੱਚ ਰਹਿਣ ਤੋਂ ਬਾਅਦ ‘ਆਪਣਿਆਂ’ ਵਿੱਚ ਆ ਗਏ ਹਾਂ|