ਕਰੈਸ਼ ਹੋਏ ਪਾਕਿਸਤਾਨੀ ਜਹਾਜ਼ ਵਿਚ ਸਵਾਰ ਸਨ 98 ਵਿਅਕਤੀ – ਘਰਾਂ ਦੇ ਮਲਬੇ ਹੇਠ ਕਈ ਲੋਕ

ਨਿਊਜ਼ ਪੰਜਾਬ – 22 ਮਈ ,
ਪਾਕਿਸਤਾਨ ਦਾ ਲਹੌਰ ਤੋਂ ਕਰਾਚੀ ਜਾ ਰਿਹਾ ਯਾਤਰੂ ਜਹਾਜ਼ ਹਾਦਸਾ ਗ੍ਰਸਤ ਹੋ ਗਿਆ | ਖਬਰ ਅਨੁਸਾਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ( PIA -PK 8303  ) ਦਾ ਯਾਤਰੂ ਹਵਾਈ ਜਹਾਜ਼ ਕਰਾਚੀ ਏਅਰਪੋਰਟ ਦੇ ਨੇੜੇ ਇੱਕ ਰਹਾਇਸ਼ੀ ਅਬਾਦੀ ਮਾਡਲ ਕਲੋਨੀ  ਤੇ ਡਿਗ ਕੇ ਤਬਾਹ ਹੋ ਗਿਆ | ਜਹਾਜ਼ ਵਿਚ 90 ਯਾਤਰੂ ਅਤੇ 8 ਕਰੂ ਮੈਂਬਰ ਸਵਾਰ ਦੱਸੇ ਜਾਂਦੇ ਹਨ | ਬਚਾਅ ਕਾਰਜ ਜਾਰੀ ਹਨ | ਹਾਲੇ ਤੱਕ ਮਿਰਤਕਾਂ ਦੀ ਗਿਣਤੀ ਨਹੀਂ ਦੱਸੀ ਗਈ | ਫੱਟੜ ਹੋਏ ਸਥਾਨਿਕ ਵਸਨੀਕਾਂ ਨੂੰ ਬਚਾਓ ਟੀਮਾਂ ਹਸਪਤਾਲ ਲੈ ਕੇ ਜਾ ਰਹੀਆਂ ਹਨ | ਖਬਰ ਏਜੰਸੀ ਅਨੁਸਾਰ ਘਰਾਂ ਦੇ ਮਲਬੇ  ਹੇਠੋ ਲੋਕਾਂ ਕੱਢਿਆ ਜਾ ਰਿਹਾ ਹੈ | ਇਲਾਕੇ ਵਿਚ ਐਮਰਜੰਸੀ ਲਾਗੂ ਕਰਕੇ ਪਾਕਿਸਤਾਨ ਦੀ ਫੌਜ਼ ਨੇ ਬਚਾਓ ਕਾਰਜ ਸੰਭਾਲ ਲਏਹਨ | ਜਹਾਜ਼ ਦੇ ਕਰੈਸ਼ ਹੋਣ ਦਾ ਕਾਰਨ ਹਾਲੇ ਪਤਾ ਨਹੀਂ ਲਗ ਸਕਿਆ |