ਵੱਡਾ ਦੁਖਦਾਈ ਹਾਦਸਾ — ਪਾਕਿਸਤਾਨ ਦਾ ਯਾਤਰੂ ਜਹਾਜ਼ ਤਬਾਹ

ਨਿਊਜ਼ ਪੰਜਾਬ – 22 ਮਈ , 

ਪਾਕਿਸਤਾਨ ਦਾ ਲਹੌਰ ਤੋਂ ਕਰਾਚੀ ਜਾ ਰਿਹਾ ਯਾਤਰੂ ਜਹਾਜ਼ ਹਾਦਸਾ ਗ੍ਰਸਤ ਹੋ ਗਿਆ | ਖਬਰ ਅਨੁਸਾਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ( PIA ) ਦਾ ਯਾਤਰੂ ਹਵਾਈ ਜਹਾਜ਼ ਕਰਾਚੀ ਏਅਰਪੋਰਟ ਦੇ ਨੇੜੇ ਇੱਕ ਰਹਾਇਸ਼ੀ ਅਬਾਦੀ ਤੇ ਡਿਗ ਕੇ ਤਬਾਹ ਹੋ ਗਿਆ | ਜਹਾਜ਼ ਵਿਚ 90 ਯਾਤਰੂ ਸਵਾਰ ਦੱਸੇ ਜਾਂਦੇ ਹਨ | ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ |