ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 5 ਕਰੋੜ ਰੁਪਏ ਦਾ ਜੁਰਮਾਨਾ : ਕੋਲੇ ਦੀ ਸਪਲਾਈ ਬੰਦ – ਕੀ ਰੋਪੜ ਥਰਮਲ ਪਲਾਂਟ ਬੰਦ ਹੋਵੇਗਾ? – ਥਰਮਲ ਪਲਾਂਟ ਅਪੀਲ ਕਰੇਗਾ 

ਪੰਜਾਬ ਵਿੱਚ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਵਿਭਾਗ ਅਨੁਸਾਰ ਪਲਾਂਟ ਨੂੰ ਕਥਿਤ ਤੋਰ ਤੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ।ਜਿਸ ਕਾਰਨ ਪਲਾਂਟ ਚਲਾਉਣ ਦੀ ਇਜਾਜ਼ਤ ਵੀ ਰੱਦ ਕਰ ਦਿੱਤੀ ਗਈ ਹੈ।

ਚਾਰ ਯੂਨਿਟਾਂ ਵਾਲੇ ਰੋਪੜ ਪਲਾਂਟ ਦੀ ਮੌਜੂਦਾ ਸਮਰੱਥਾ 840 ਮੈਗਾਵਾਟ ਹੈ। ਪਹਿਲਾਂ ਇਸ ਪਲਾਂਟ ਵਿੱਚ ਛੇ ਯੂਨਿਟ ਸਨ, ਜਿਨ੍ਹਾਂ ਰਾਹੀਂ ਇਹ 1260 ਮੈਗਾਵਾਟ ਥਰਮਲ ਪਾਵਰ ਸਪਲਾਈ ਕਰਦਾ ਸੀ। ਪਰ ਬਾਅਦ ਵਿੱਚ ਦੋ ਯੂਨਿਟ ਬੰਦ ਕਰ ਦਿੱਤੇ ਗਏ ਸਨ ।

ਬੋਰਡ ਨੇ ਪਲਾਂਟ ਪ੍ਰਬੰਧਨ ਨੂੰ 15 ਦਿਨਾਂ ਦੇ ਅੰਦਰ ਜੁਰਮਾਨੇ ਦੀ ਰਕਮ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਹੁਕਮ 7 ਜੁਲਾਈ ਨੂੰ ਪੀਪੀਸੀਬੀ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਸੁਣਵਾਈ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਜਦੋਂ ਤੱਕ ਇਸ ਹੁਕਮ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ, ਪਲਾਂਟ ਨੂੰ ਕੋਲੇ ਦੀ ਕੋਈ ਨਵੀਂ ਸਪਲਾਈ ਨਹੀਂ ਹੋਵੇਗੀ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪਲਾਂਟ ਵਿੱਚ ਬਿਜਲੀ ਉਤਪਾਦਨ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਅਗਸਤ ਦੇ ਦੂਜੇ ਹਫ਼ਤੇ ਹੋਵੇਗੀ।

ਜਨਵਰੀ 2024 ਵਿੱਚ, ਪਲਾਂਟ ਦੇ ਨੇੜੇ ਥੱਲੀ ਪਿੰਡ ਦੇ ਕਿਸਾਨ ਜਗਦੀਪ ਸਿੰਘ ਨੇ ਇੱਕ ਸ਼ਿਕਾਇਤ ਰਾਹੀਂ ਦੋਸ਼ ਲਗਾਇਆ ਸੀ ਕਿ ਥਰਮਲ ਪਲਾਂਟ ਤੋਂ ਉੱਡਦੀ ਰਾਖ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਅਤੇ ਖੇਤਾਂ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ, ਪੀਪੀਸੀਬੀ ਜਾਂਚ ਟੀਮ ਨੇ ਮਾਰਚ 2025 ਵਿੱਚ ਪਲਾਂਟ ਦਾ ਦੌਰਾ ਕੀਤਾ ਅਤੇ ਕਈ ਕਮੀਆਂ ਪਾਈਆਂ ਗਈਆਂ। ਜਾਂਚ ਵਿੱਚ ਸੁਆਹ ਦੇ ਨਿਪਟਾਰੇ ਵਿੱਚ ਕਮੀਆਂ ਦੇ ਨਾਲ-ਨਾਲ ਰਿਕਾਰਡ ਰੱਖਣ ਵਿੱਚ ਬੇਨਿਯਮੀਆਂ ਪਾਈਆਂ ਗਈਆਂ। ਜਾਂਚ ਵਿੱਚ ਸਾਹਮਣੇ ਆਇਆ ਕਿ ਪਲਾਂਟ ਤੋਂ ਨਿਕਲਣ ਵਾਲੀ ਸੁਆਹ ਦਾ ਸਿਰਫ਼ 36% ਹੀ ਦੁਬਾਰਾ ਵਰਤਿਆ ਜਾ ਰਿਹਾ ਸੀ। ਪਲਾਂਟ ਤੋਂ ਸੁਆਹ ਦੀ ਢੋਆ-ਢੁਆਈ ਕਰਦੇ ਸਮੇਂ ਢੁਕਵੀਂ ਸਾਵਧਾਨੀ ਦੀ ਘਾਟ ਕਾਰਨ ਪ੍ਰਦੂਸ਼ਣ ਫੈਲਦਾ ਹੈ। ਸੜਕਾਂ ‘ਤੇ ਪਾਣੀ ਛਿੜਕਣ ਦਾ ਕੋਈ ਪ੍ਰਬੰਧ ਨਹੀਂ ਹੈ

ਫੈਸਲੇ ਵਿਰੁੱਧ ਅਪੀਲ ਕਰਨਗੇ: ਮੁੱਖ ਇੰਜੀਨੀਅਰ

ਮੀਡੀਆ ਰਿਪੋਰਟ ਅਨੁਸਾਰ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਹਰੀਸ਼ ਕੁਮਾਰ ਸ਼ਰਮਾ ਨੇ  ਕਿਹਾ ਕਿ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਸ ਫੈਸਲੇ ਵਿਰੁੱਧ ਅਪੀਲ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਪਲਾਂਟ ਕੋਲ ਇਸ ਵੇਲੇ 28 ਦਿਨਾਂ ਦਾ ਕੋਲਾ ਭੰਡਾਰ ਹੈ, ਜਿਸ ਕਾਰਨ ਇਸ ਵੇਲੇ ਕੋਈ ਸਮੱਸਿਆ ਨਹੀਂ ਹੈ। ਪਰ ਇਹ ਸਮੱਸਿਆ ਵੱਧ ਸਕਦੀ ਹੈ