ਇਰਾਕ ਦੇ ਸ਼ੋਪਿੰਗ ਮਾਲ ਵਿੱਚ ਲੱਗੀ ਭਿਆਨਕ ਅੱਗ, 50 ਲੋਕਾਂ ਦੀ ਮੌਤ ਕਈ ਜ਼ਖਮੀ

ਨਿਊਜ਼ ਪੰਜਾਬ

17 ਜੁਲਾਈ 2025

ਇਰਾਕ ਦੇ ਪੂਰਬੀ ਖੇਤਰ ਦੇ ਅਲ-ਕੁਟ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗ ਗਈ , ਜਿਸ ਵਿੱਚ 50 ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ। 5 ਮੰਜ਼ਿਲਾ ਹਾਈਪਰਮਾਰਕੀਟ ਸਾਰੀ ਰਾਤ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਦੇਖਿਆ ਗਿਆ। ਅੱਗ ‘ਤੇ ਕਾਬੂ ਪਾਉਣ ਲਈ ਕਈ ਫਾਇਰ ਇੰਜਣ ਭੇਜੇ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ

ਇਲਾਕੇ ਦੇ ਗਵਰਨਰ ਨੇ ਕਿਹਾ ਕਿ ਅੱਗ ਉਸ ਸਮੇਂ ਲੱਗੀ ਜਦੋਂ ਬਹੁਤ ਸਾਰੇ ਪਰਿਵਾਰ ਬਾਜ਼ਾਰ ਵਿੱਚ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸਨ ਅਤੇ ਲੋਕ ਦੁਕਾਨਾਂ ਵਿੱਚ ਖਰੀਦਦਾਰੀ ਕਰ ਰਹੇ ਸਨ।

ਦੱਸ ਦਈਏ ਕਿ ਇਹ ਸ਼ਾਪਿੰਗ ਮਾਲ ਹਾਲ ਹੀ ਵਿੱਚ ਬਣਾਇਆ ਗਿਆ ਸੀ ਅਤੇ ਮੁੱਢਲੀਆਂ ਰਿਪੋਰਟਾਂ ਕਹਿ ਰਹੀਆਂ ਹਨ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ। ਘਟਨਾ ਵਿੱਚ ਹੋਈਆਂ ਮੌਤਾਂ ਕਾਰਨ, ਗਵਰਨਰ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਦੇ ਨਤੀਜੇ 48 ਘੰਟਿਆਂ ਵਿੱਚ ਆਉਣ ਦੀ ਉਮੀਦ ਹੈ।