ਸ਼ੁਭਾਂਸ਼ੂ ਸ਼ੁਕਲਾ ਪੁਲਾੜ ਤੋਂ 18 ਦਿਨ ਬਾਦ ਧਰਤੀ ‘ਤੇ ਵਾਪਸ ਆਇਆ, ਪੁਲਾੜ ਯਾਨ ਕੈਲੀਫੋਰਨੀਆ ਦੇ ਸਮੁੰਦਰ ‘ਚ ਹੋਈ ਸਫਲਤਾਪੂਰਵਕ ਲੈਂਡਿੰਗ

ਨਿਊਜ਼ ਪੰਜਾਬ

15 ਜੁਲਾਈ 2025

ਭਾਰਤੀ ਪੁਲਾੜ ਸ਼ੁਭਾਂਸ਼ੂ ਸ਼ੁਕਲਾ ਆਪਣੀ ਟੀਮ ਨਾਲ ਪੁਲਾੜ ਤੋਂ ਧਰਤੀ ‘ਤੇ ਸੁਰੱਖਿਅਤ ਵਾਪਸ ਆ ਗਏ ਹਨ। ਉਨ੍ਹਾਂ ਦਾ ਪੁਲਾੜ ਯਾਨ ਕੈਲੀਫੋਰਨੀਆ ਦੇ ਸਮੁੰਦਰ ਵਿੱਚ ਸੁਰੱਖਿਅਤ ਉਤਰ ਗਿਆ ਹੈ। ਉਨ੍ਹਾਂ ਦਾ ਪਰਿਵਾਰ ਆਪਣੇ ਪੁੱਤਰ ਦੀ ਸਫਲਤਾ ‘ਤੇ ਭਾਵੁਕ ਦਿਖਾਈ ਦਿੱਤਾ ਹੈਹੈ ਸ਼ੁਭਾਂਸ਼ੂ ਸ਼ੁਕਲਾ ਦੀ ਸਫਲ ਲੈਂਡਿੰਗ ‘ਤੇ ਪੂਰੇ ਭਾਰਤ ਵਿੱਚ ਜਸ਼ਨ ਦਾ ਮਾਹੌਲ ਹੈ।

ਐਕਸੀਓਮ-4 ਮਿਸ਼ਨ ਨੂੰ ਚਲਾਉਣ ਵਾਲੀ ਕੰਪਨੀ ਐਕਸੀਓਮ ਸਪੇਸ ਨੇ ਕਿਹਾ ਹੈ ਕਿ ਹੁਣ ਤੱਕ ਪੂਰੀ ਪ੍ਰਕਿਰਿਆ ਨਿਰਧਾਰਤ ਸਮੇਂ ਅਨੁਸਾਰ ਚੱਲ ਰਹੀ ਹੈ ਅਤੇ ਸਭ ਕੁਝ ਆਮ ਹੈ। ਹੁਣ ਤੋਂ ਕੁਝ ਮਿੰਟਾਂ ਵਿੱਚ, ਸ਼ੁਭਾਂਸ਼ੂ ਸ਼ੁਕਲਾ ਅਤੇ ਹੋਰ ਚਾਲਕ ਦਲ ਦੇ ਮੈਂਬਰ ਧਰਤੀ ‘ਤੇ ਸਮੁੰਦਰ ਵਿੱਚ ਉਤਰੇ ਹਨ। ਦੱਸ ਦੇਈਏ ਕਿ ਸ਼ੁਭਾਂਸ਼ੂ ਸ਼ੁਕਲਾ ਆਪਣੀ ਟੀਮ ਨਾਲ ਪੁਲਾੜ ਵਿੱਚ ੧੮ ਦਿਨ ਰਹੇ ਹਨ, ਜਿਥੇ ਉਨ੍ਹਾਂ ਵਲੋਂ ਕਈ ਪ੍ਰਯੋਗ ਅਤੇ ਖੋਜਾਂ ਕੀਤੀਆਂ ਹਨI ਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਭਾਰਤੀ ਮੂਲ ਦੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈI