ਦਿੱਲੀ ਦੇ ਦੋ ਸਕੂਲਾਂ ਨੂੰ ਈਮੇਲ ਰਾਹੀ ਬੰਬ ਨਾਲ ਉਡਾਉਣ ਦੀ ਧਮਕੀ;ਦਹਿਸ਼ਤ ਦਾ ਮਾਹੌਲ, ਪੁਲਿਸ ਟੀਮ ਮੌਕੇ ‘ਤੇ ਪਹੁੰਚੀ

ਨਿਊਜ਼ ਪੰਜਾਬ

ਦਿੱਲੀ,14 ਜੁਲਾਈ 2025

ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਦੋ ਸਕੂਲਾਂ ਨੂੰ ਈਮੇਲ ਰਾਹੀਂ ਭੇਜੀ ਗਈ ਸੀ। ਇਨ੍ਹਾਂ ਵਿੱਚੋਂ ਇੱਕ ਚਾਣਕਿਆਪੁਰੀ ਵਿੱਚ ਹੈ ਅਤੇ ਦੂਜਾ ਦਵਾਰਕਾ ਵਿੱਚ। ਦਿੱਲੀ ਪੁਲਿਸ ਨੇ ਕਿਹਾ ਕਿ ਤਲਾਸ਼ੀ ਦੌਰਾਨ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ।

ਪਿਛਲੇ ਸਾਲ ਵੀ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਦਿੱਲੀ ਪੁਲਿਸ ਨੇ ਕਈ ਮਾਮਲਿਆਂ ਵਿੱਚ ਕਾਰਵਾਈ ਕੀਤੀ ਹੈ। ਪਰ ਕਈ ਮਾਮਲੇ ਪੁਲਿਸ ਲਈ ਚੁਣੌਤੀ ਵੀ ਬਣ ਗਏ।