ਅਮ੍ਰਿਤਸਰ ‘ਚ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ, ਪਰਿਵਾਰ ਸਮੇਤ ਕਰਦਾ ਸੀ ਨਸ਼ੇ ਦੀ ਤਸਕਰੀ

ਨਿਊਜ਼ ਪੰਜਾਬ

10 ਜੁਲਾਈ 2025

ਅਮ੍ਰਿਤਸਰ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਇੱਕ ਹੋਰ ਵੱਡੇ ਨਸ਼ਾ ਤਸਕਰ ਸੌਰਭ ਪ੍ਰਤਾਪ ਦੇ ਘਰ ‘ਤੇ ਪੀਲਾ ਪੰਜਾ ਚਲਾਇਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਦੇ ਖਿਲਾਫ ਇਹ ਦਸਵੀਂ ਕਾਰਵਾਈ ਹੈ ਉਹਨਾਂ ਕਿਹਾ ਕਿ ਅੱਜ ਅਸੀਂ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਕੋਟ ਖਾਲਸਾ ਇਲਾਕੇ ਦੇ ਆਕਾਸ਼ ਐਵਨਿਊ ਵਿਖੇ ਸੌਰਭ ਪ੍ਰਤਾਪ ਦੇ ਉੱਤੇ ਨਸ਼ਾ ਤਸਕਰੀ ਅਤੇ ਕ੍ਰਾਈਮ ਸਬੰਧੀ ਲਗਭਗ 25 ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਸੌਰਭ ਅਤੇ ਉਸਦਾ ਪੂਰਾ ਪਰਿਵਾਰ ਨਸ਼ਿਆਂ ਦੀ ਤਸਕਰੀ ਵਿੱਚ ਲਿੱਪਤ ਹੈ। ਪੁਲਿਸ ਨੇ ਪਹਿਲਾਂ ਵੀ ਉਸ ਕੋਲੋਂ 8 ਕਿਲੋ ਹੀਰੋਇਨ ਅਤੇ 6 ਕਿਲੋ ਅਫੀਮ ਬਰਾਮਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸੌਰਭ ਦਾ ਭਰਾ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਉਸ ਦੀ ਧੀ ਵੀ ਨਸ਼ੇ ਦੇ ਕੰਮ ਵਿੱਚ ਸ਼ਾਮਿਲ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਸੌਰਭ 2009 ਤੋਂ ਨਸ਼ੇ ਦੀ ਦੁਨੀਆਂ ਵਿੱਚ ਸਰਗਰਮ ਹੈ। ਹਾਲਾਂਕਿ ਇਹ ਫਿਲਹਾਲ ਫਰਾਰ ਹੈ, ਪਰ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਦੇ ਖਿਲਾਫ ਮਾਨਸਾ ਦੇ ਵਿੱਚ ਮਾਮਲਾ ਦਰਜ ਹੈ ਇਸ ਤੋਂ ਇਲਾਵਾ ਨਾਭਾ ਜੇਲ ਤੇ ਪਰਚਾ ਦਰਜ ਹੁਸ਼ਿਆਰਪੁਰ ਦੇ ਵਿੱਚ ਵੀ ਪਰਚਾ ਦਰਜ ਹੈ ਬਠਿੰਡੇ ਵੀ ਐਨਡੀਪੀਐਸ ਦਾ ਥਾਣੇ ਵਿੱਚ ਮਾਮਲਾ ਦਰਜ ਹੋਸ਼ਿਆਰਪੁਰ ਸਿਟੀ ਦੇ ਵਿੱਚ ਵੀ ਅੱਗ ਲਗਾਉਣ ਦਾ ਮਾਮਲਾ ਦਰਜ ਹੋਇਆ ਹੈ 2009 ਤੋਂ ਇਹ ਐਕਟਿਵ ਹੈ। ਸੌਰਭ ਪ੍ਰਤਾਪ ਖ਼ਿਲਾਫ NDPS ਐਕਟ ਦੇ ਨਾਲ-ਨਾਲ ਕਈ ਹੋਰ ਗੰਭੀਰ ਮਾਮਲੇ ਵੀ ਦਰਜ ਹਨ। ਪੁਲਿਸ ਨੇ ਸਖਤ ਲਹਿਜ਼ੇ ‘ਚ ਕਿਹਾ ਕਿ ਨਸ਼ਿਆਂ ਨਾਲ ਜੁੜੇ ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਨਸ਼ਿਆਂ ਵਿਰੁੱਧ ਜੰਗ ਅਜੇ ਜਾਰੀ ਹੈ ਅਤੇ ਹਰੇਕ ਅਜਿਹੇ ਅਪਰਾਧੀ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆ ਜਾਵੇਗਾ।